ਬੁਢਲਾਡਾ (ਬਾਂਸਲ): ਇੱਥੋਂ ਥੋੜੀ ਦੂਰ ਪਿੰਡ ਰੱਲੀ ਦੇ ਕਿਸਾਨ ਵੱਲੋਂ ਕਰਜ਼ੇ ਦੀ ਮਾਰ ਹੇਠ ਆਉਣ ਕਾਰਨ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦੀਆਂ ਭੁਲੇਖੇ ਨਾਲ ਜ਼ਹਿਰੀਲੀ ਚੀਜ਼ ਪੀ ਲੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਦੀ ਪਤਨੀ ਜ਼ਸ਼ਨਦੀਪ ਕੌਰ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਦੱਸਿਆ ਕਿ ਉਸਦਾ ਪਤੀ ਭੂਪਿੰਦਰ ਸਿੰਘ ਲੰਬੇ ਸਮੇਂ ਤੋਂ ਕਰਜ਼ੇ ਦੀ ਮਾਰ ਹੇਠ ਆਉਣ ਕਾਰਨ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗ ਪਿਆ ਸੀ।
ਇਹ ਵੀ ਪੜ੍ਹੋ: ਕੇਸ ਦਰਜ ਕਰਨ 'ਤੇ ਭੜਕੇ ਸੁਖਬੀਰ ਬਾਦਲ, ਕੈਪਟਨ ਨੂੰ ਸ਼ਰੇਆਮ ਦਿੱਤੀ ਇਹ ਚੁਣੌਤੀ
ਬੀਤੇ ਦਿਨੀਂ ਘਰ ਵਿੱਚ ਭੁਲੇਖੇ ਨਾਲ ਜ਼ਹਿਰੀਲੀ ਚੀਜ਼ ਪੀ ਗਿਆ ਜਿੱਥੇ ਉਸ ਦੀ ਸ਼ਹਿਰ ਦੇ ਇੱਕ ਪ੍ਰਾਇਵੇਟ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਇੱਕ ਮੁੰਡਾ, ਕੁੜੀ ਅਤੇ ਪਤਨੀ ਛੱਡ ਗਿਆ ਹੈ। ਪੁਲਸ ਨੇ ਪਤਨੀ ਦੇ ਬਿਆਨ ’ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਪੋਸਟ ਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਪਿੰਡ ਦੇ ਵਸਨੀਕ ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਸਿਰ ਲਗਭਗ 10 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਉਸ ਕੋਲ ਵਾਹੀਯੋਗ ਡੇਢ ਕਿੱਲਾ ਜ਼ਮੀਨ ਹੈ। ਕਰਜ਼ੇ ਵਿੱਚ 4 ਲੱਖ ਟਰੈਕਟਰ ਲੋਨ, ਢਾਈ ਲੱਖ ਰੁਪਏ ਦੀ ਬੈਂਕ ਲਿਮਟ ਤੋਂ ਇਲਾਵਾ ਆੜਤੀਏ ਅਤੇ ਹੋਰ ਲੋਕਾਂ ਦਾ ਕਰਜ਼ਾ ਸੀ।
ਇਹ ਵੀ ਪੜ੍ਹੋ: ਹਰਸਿਮਰਤ ਦਾ ਮਨਪ੍ਰੀਤ ਬਾਦਲ ’ਤੇ ਵਿਅੰਗ, ਕਿਹਾ ‘ਜੋ ਆਪਣੇ ਤਾਏ ਦਾ ਸਕਾ ਨਹੀਂ, ਬਠਿੰਡਾ ਵਾਸੀਆਂ ਦਾ ਕਿਵੇਂ ਹਊ’
ਆਰ. ਐੱਸ. ਪੁਰਾ ਸੈਕਟਰ ਦੇ ਸਰਹੱਦੀ ਪਰਿਵਾਰਾਂ ਨੂੰ ਵੰਡੀ ਗਈ 593ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY