ਸੰਗਰੂਰ 14 ਅਕਤੂਬਰ (ਦਿਲਜੀਤ ਸਿੰਘ ਬੇਦੀ, ਵਿਵੇਕ ਸਿੰਧਵਾਨੀ, ਵਿਜੇ ਕੁਮਾਰ ਸਿੰਗਲਾ) : ਕਿਸਾਨ ਜਥੇਬੰਦੀਆਂ ਵੱਲੋਂ ਚੱਲ ਰਹੇ 'ਰੇਲ ਰੋਕੋ' ਦੌਰਾਨ ਅੱਜ ਜਿਉਂ ਹੀ ਭਿਣਕ ਪਈ ਕਿ ਭਾਜਪਾ ਵੱਲੋਂ ਸਰਵਹਿੱਤਕਾਰੀ ਵਿੱਦਿਆ ਮੰਦਰ 'ਚ ਵੀਡੀਓ ਕਾਨਫਰੰਸ ਕੀਤੀ ਜਾ ਰਹੀ ਹੈ ਤਾਂ ਸਕੂਲ ਅੱਗੇ ਪੁੱਜ ਕੇ ਪਹਿਲਾਂ ਕੁਝ ਨੌਜਵਾਨਾਂ ਨੇ ਮੋਰਚਾ ਲਗਾ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲਸ ਵੱਲੋਂ ਯੂ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਮਿੰਦਰ ਸਿੰਘ ਲਾਲੋਵਾਲ ਸਮੇਤ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦਾ ਵਿਰੋਧ ਕਰਦੇ ਹੋਏ ਸਾਥੀ ਸੜਕ 'ਤੇ ਲੇਟ ਗਏ ਤਾਂ ਪੁਲਸ ਪ੍ਰਸ਼ਾਸਨ ਪਿੱਛੇ ਹੱਟ ਗਿਆ। ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਰੋਸ ਮਾਰਚ ਕਰਦੇ ਹੋਏ ਸਕੂਲ ਵੱਲ ਚੱਲ ਪਏ ਤਾਂ ਪੁਲਸ ਨੇ ਰਸਤੇ 'ਚ ਦੋ ਥਾਂ 'ਤੇ ਨਾਕੇਬਾਜ਼ੀ ਕਰ ਕੇ ਕਿਸਾਨਾਂ ਨੂੰ ਰੋਕਣਾ ਚਾਹਿਆ ਤਾਂ ਨਾਕਿਆਂ ਨੂੰ ਤੋੜਦੇ ਹੋਏ ਕਿਸਾਨਾਂ ਨੇ ਸਕੂਲ ਅੱਗੇ ਪਹੁੰਚ ਕੇ ਘਿਰਾਓ ਸ਼ੁਰੂ ਕਰ ਦਿੱਤਾ ਗਿਆ। ਪੁਲਸ ਵੱਲੋਂ ਲਾਠੀਚਾਰਜ ਵੀ ਕੀਤਾ ਗਿਆ ਜਿਸ 'ਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ। ਘਿਰਾਓ ਦੌਰਾਨ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਬਲਵੀਰ ਸਿੰਘ ਜਲੂਰ, ਕੁੱਲ ਹਿੰਦ ਕਿਸਾਨ ਸਭਾ (ਅਜੇ ਭਵਨ) ਦੇ ਨਿਰੰਜਨ ਸਿੰਘ ਬਟੜਿਆਣਾ, ਬੀ. ਕੇ. ਯੂ. ਡਕੌਂਦਾ ਦੇ ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਰਨੈਲ ਸਿੰਘ ਜਨਾਲ, ਕਿਸਾਨ ਆਗੂ ਅਤਬਾਰ ਸਿੰਘ ਬਾਦਸ਼ਾਹਪੁਰ ਨੇ ਕਿਹਾ ਕਿ ਬੀ. ਜੇ. ਪੀ. ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੀ ਹੈ ਜਦੋਂ ਕਿ ਜਥੇਬੰਦੀਆਂ ਨੇ ਐਲਾਨ ਕੀਤਾ ਹੋਇਆ ਹੈ ਉਹ ਬੀ. ਜੇ. ਪੀ. ਦਾ ਕੋਈ ਵੀ ਪ੍ਰੋਗਰਾਮ ਨਹੀਂ ਹੋਣ ਦੇਣਗੇ।
ਇਹ ਵੀ ਪੜ੍ਹੋ : ਭਾਈ ਲੌਂਗੋਵਾਲ ਦੀ ਪ੍ਰਧਾਨਗੀ 'ਚ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ, ਪਾਵਨ ਸਰੂਪਾਂ ਦੇ ਦੋਸ਼ੀ ਨੂੰ ਸਜ਼ਾਵਾਂ ਦੇਣ ਦੀ ਅਪੀਲ
ਕਥਿਤ ਤੌਰ 'ਤੇ ਸੰਗਰੂਰ ਜ਼ਿਲ੍ਹੇ ਦੀ ਪੁਲਸ ਬੀ. ਜੇ. ਪੀ. ਨੂੰ ਸ਼ਹਿ ਦੇ ਰਹੀ ਹੈ। ਪਹਿਲਾਂ ਆਰ. ਐੱਸ. ਐੱਸ. ਆਗੂਆਂ ਦੇ ਇਸ਼ਾਰੇ 'ਤੇ ਆਰ. ਐੱਸ. ਐੱਸ. ਦਾ ਵਿਰੋਧ ਕਰ ਰਹੇ ਨੌਜਵਾਨਾਂ 'ਤੇ ਝੂਠਾ ਪਰਚਾ ਕਰਕੇ ਜੇਲ੍ਹ 'ਚ ਬੰਦ ਕੀਤਾ ਹੋਇਆ ਹੈ। ਅੱਜ ਪੁਲਸ ਸਕਿਓਰਿਟੀ ਲਾ ਕੇ ਬੀ. ਜੇ. ਪੀ. ਦੀ ਪ੍ਰੈੱਸ ਕਾਨਫਰੰਸ ਕਰਵਾਈ ਜਾ ਰਹੀ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਮਾਹੌਲ ਖਰਾਬ ਕਰਨ 'ਤੇ ਤੁਲੇ ਹੋਏ ਹਨ, ਜਿਸ ਨੂੰ ਪੰਜਾਬ ਦੇ ਕਿਸਾਨ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਸ਼ਾਂਤਮਈ ਤਰੀਕੇ ਨਾਲ ਇਹ ਰੋਸ ਜਾਰੀ ਰੱਖਿਆ ਜਾਵੇਗਾ। ਬੀ. ਜੇ. ਪੀ., ਆਰ. ਐੱਸ. ਐੱਸ. ਲੀਡਰਾਂ ਨੂੰ ਕਿਸੇ ਵੀ ਕੀਮਤ 'ਤੇ ਪ੍ਰੋਗਰਾਮ ਨਹੀਂ ਕਰਨ ਦਿੱਤੇ ਜਾਣਗੇ। ਚਾਹੇ ਪੰਜਾਬ ਦੀ ਸਰਕਾਰ ਤੇ ਪੁਲਸ ਲੱਖ ਕੋਸ਼ਿਸ਼ ਕਰ ਲੈਣ। ਅੱਜ ਦੇ ਰੋਸ ਧਰਨੇ 'ਚ ਜਮਹੂਰੀ ਕਿਸਾਨ ਸਭਾ ਦੇ ਊਧਮ ਸਿੰਘ ਸੰਤੋਖਪੁਰਾ, ਨਛੱਤਰ ਸਿੰਘ ਗੰਢੂਆਂ, ਜਸਦੀਪ ਸਿੰਘ ਬਹਾਦਰਪੁਰ, ਗੁਰਮੇਲ ਸਿੰਘ ਲੌਂਗੋਵਾਲ, ਹਰਦੇਵ ਬਖਸ਼ੀਵਾਲਾ, ਗੁਰਮੇਲ ਸਿੰਘ ਜਨਾਲ ਆਦਿ ਨੇ ਸੰਬੋਧਨ ਕੀਤਾ।
ਇਹ ਵੀ ਪੜ੍ਹੋ : ਭਾਜਪਾ ਪ੍ਰਧਾਨ 'ਤੇ ਹਮਲਾ ਮੈਂ ਕਰਵਾਇਆ, ਕਿਸਾਨਾਂ ਦੀ ਬਜਾਏ ਮੇਰੇ 'ਤੇ ਪਰਚਾ ਦਰਜ ਕਰਨ : ਰਵਨੀਤ ਬਿੱਟੂ
...ਤੇ ਨਵਜੋਤ ਸਿੱਧੂ ਬਾਰੇ ਵੱਡੀ ਗੱਲ ਕਹਿ ਗਏ 'ਰਵਨੀਤ ਬਿੱਟੂ'
NEXT STORY