ਪਟਿਆਲਾ (ਪਰਮੀਤ) : ਪਟਿਆਲਾ ਪੁਲਸ ਨੇ ਅੱਜ ਕਿਸਾਨਾਂ ਨੂੰ ਟਰੈਕਟਰਾਂ ਸਮੇਤ ਸਰਕਟ ਹਾਊਸ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ। ਇੱਥੇ ਕਿਸਾਨਾਂ ਨੇ ਸਰਕਾਰ ਵੱਲੋਂ ਬਣਾਈ 3 ਮੈਂਬਰੀ ਕਮੇਟੀ ਨਾਲ ਮੀਟਿੰਗ ਕਰਨੀ ਸੀ, ਜਿਸ ਨੂੰ ਮੁਲਤਵੀ ਹੋਣ ਦਾ ਹਵਾਲਾ ਦੇ ਕੇ ਪੁਲਸ ਨੇ ਸਰਕਟ ਹਾਊਸ ਦਾ ਗੇਟ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ : ਕੋਰੋਨਾ : ਪੰਜਾਬ ਤੋਂ ਇਨ੍ਹਾਂ ਸੂਬਿਆਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਜ਼ਰੂਰੀ ਖ਼ਬਰ, ਨਹੀਂ ਚੱਲਣਗੀਆਂ ਬੱਸਾਂ

ਇਸ ਦੇ ਨਾਲ ਹੀ ਪੁਲਸ ਵੱਲੋਂ ਨੇੜਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ। ਇਸ ਤੋਂ ਖ਼ਫਾ ਹੋਏ ਕਿਸਾਨ ਭੜਕ ਗਏ ਅਤੇ ਮੀਟਿੰਗ ਮੁਲਤਵੀ ਹੋਣ ਦੀ ਚਿੱਠੀ ਦੀ ਮੰਗ ਕਰਨ ਲੱਗੇ।
ਇਹ ਵੀ ਪੜ੍ਹੋ : ਆਖ਼ਰ ਪੰਜਾਬ 'ਚ ਕਿਉਂ ਨਹੀਂ ਲੱਗ ਸਕਿਆ 'ਪੂਰਨ ਲਾਕਡਾਊਨ', ਜਾਣੋ ਅੰਦਰ ਦੀ ਗੱਲ

ਜ਼ਿਕਰਯੋਗ ਹੈ ਕਿ ਰੋਡ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਕੋ-ਆਰਡੀਨੇਟਰ ਅਤੇ ਸਮੂਹ ਜ਼ਿਲ੍ਹਾ ਪ੍ਰਧਾਨ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਸੱਦੇ ਮੁਤਾਬਕ ਕਿਸਾਨਾਂ ਨੇ ਮੀਟਿੰਗ ਵਾਸਤੇ ਸਰਕਟ ਹਾਊਸ ਪਟਿਆਲਾ ਪਹੁੰਚਣਾ ਸੀ। ਇਸ ਮੌਕੇ ਵੱਡੀ ਗਿਣਤੀ 'ਚ ਪੁਲਸ ਤਾਇਨਾਤ ਰਹੀ।



ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਬੈਂਕਾਂ ਦੇ ਸਮੇਂ ਵਿਚ ਤਬਦੀਲੀ ਕਾਰਣ ਲੱਗੀਆਂ ਲੰਬੀਆਂ ਲਾਈਨਾਂ
NEXT STORY