ਗੜ੍ਹਸ਼ੰਕਰ,(ਬ੍ਰਹਮਪੁਰੀ)- ਤੇਜ਼ ਮੀਂਹ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਅੱਜ ਇਕ ਕਾਰ ਖੱਡ 'ਚ ਰੁੜ ਗਈ, ਜਿਸ 'ਚ ਸਵਾਰ 6 ਲੋਕਾਂ ਰੈਸਕਿਊ ਆਪਰੇਸ਼ਲ ਰਾਹੀਂ ਬਚਾਇਆ ਗਿਆ। ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਪੁੱਤਰ ਗੁਰਦਾਸ ਰਾਮ ਨਿਵਾਸੀ ਖੁਰਾਲਗੜ੍ਹ ਸਾਹਿਬ ਦੀ ਪਤਨੀ ਨੀਤੂ ਅਤੇ ਪਰਿਵਾਰਕ ਮੈਂਬਰ ਆਪਣੇ ਬੱਚੇ ਦਾ ਗੜ੍ਹਸ਼ੰਕਰ ਦੇ ਇਕ ਨਿਜੀ ਹਸਪਤਾਲ 'ਚ ਚੈਕਅੱਪ ਕਰਵਾ ਕੇ ਆਪਣੀ ਕਾਰ 'ਚ ਵਾਪਸ ਪਰਤ ਰਹੇ ਸਨ, ਜਿਸ ਨੂੰ ਲਖਵਿੰਦਰ ਸਿੰਘ ਲੱਕੀ ਪੁੱਤਰ ਨਾਜਰ ਸਿੰਘ ਚਲਾ ਰਿਹਾ ਸੀ। ਜਦੋਂ ਕਾਰ ਗੜ੍ਹੀ ਮਾਨਸੋਵਾਲ ਤੋਂ ਖੁਰਾਲਗੜ੍ਹ ਵਿਚਾਲੇ ਸਥਿਤ ਖੱਡ ਨੇੜੇ ਪਹੁੰਚੀ ਤਾਂ ਪਾਣੀ ਦੇ ਤੇਜ਼ ਵਹਾਅ ਨਾਲ ਵਹਿ ਕੇ ਕਾਰ ਖੱਡ 'ਚ ਜਾ ਡਿੱਗੀ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਕਾਰ ਜ਼ਲਦ ਹੀ ਡੂੰਘੇ ਪਾਣੀ 'ਚ ਜਾ ਡੁੱਬੀ।
ਸੂਚਨਾ ਮਿਲਦੇ ਹੀ ਸਰਪੰਚ ਰਣਜੀਤ ਸੂਦ ਖੁਰਾਲਗੜ੍ਹ ਸਮੇਤ ਸਥਾਨਕ ਲੋਕਾਂ ਨੇ ਤੁਰੰਤ ਬਚਾਅ ਕਾਰਜਾਂ 'ਚ ਜੁਟ ਗਏ ਅਤੇ ਟਰੈਕਟਰ, ਜੇ.ਸੀ. ਬੀ. ਆਦਿ ਦਾ ਪ੍ਰਬੰਧ ਕਰਕੇ ਨੰਨੇ ਬੱਚੇ ਸਮੇਤ ਪਰਿਵਾਰ ਦੇ 6 ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਮੀਂਹ ਦੇ ਮੌਸਮ 'ਚ ਘੇਰ ਸਕਦੀਆਂ ਨੇ ਬੀਮਾਰੀਆਂ, ਇਸ ਤਰ੍ਹਾਂ ਕਰੋ ਬਚਾਅ
NEXT STORY