ਫਤਿਹਗੜ੍ਹ ਸਾਹਿਬ (ਵਿਪਨ): ਜਿੱਥੇ ਅਜੌਕੇ ਯੁੱਗ 'ਚ ਕਿਸਾਨੀ ਨੂੰ ਘਾਟੇ ਦਾ ਸੌਦਾ ਦੱਸਿਆ ਜਾ ਰਿਹਾ ਹੈ, ਉੱਥੇ ਹੀ ਪੰਜਾਬ ਦੇ ਨੌਜਵਾਨ ਰੋਜ਼ੀ ਰੋਟੀ ਲਈ ਵਿਦੇਸ਼ਾਂ ਨੂੰ ਜਾ ਰਹੇ ਹਨ। ਉੱਥੇ ਹੀ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਨਡਿਆਲੀ ਦੇ ਅਗਾਂਹਵਧੂ ਨੌਜਵਾਨ ਦਮਨਪ੍ਰੀਤ ਸਿੰਘ ਨੇ ਆਪਣੇ ਘਰ 'ਚ ਪੰਜਾਬ 'ਚ ਪਹਿਲਾ ਵਿਲੱਖਣ ਢੰਗ ਨਾਲ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਕੇ ਵਿਖਾਇਆ ਹੈ, ਜਿਸ ਦੀ ਸ਼ਲਾਂਘਾ ਵੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਦੋਂ ਦਮਨਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਅੰਦਰ ਕੁੱਝ ਕਰਕੇ ਵਿਖਾਉਣ ਦੀ ਚਾਹਤ ਸੀ। ਇਸੇ ਚਾਹਤ ਦੇ ਸਦਕਾ ਉਨ੍ਹਾਂ ਨੇ ਆਸਟਰੇਲੀਆ ਅਤੇ ਇੰਡੋਨੇਸ਼ੀਆ ਦੀ ਤਰਜ਼ 'ਤੇ ਬਾਇਓ ਮੱਛੀ ਪਾਲਣ ਦਾ ਧੰਦਾ ਬਿਨਾਂ ਛੱਪੜ ਪੁੱਟੇ ਆਰਜ਼ੀ ਤੌਰ 'ਤੇ ਜ਼ਮੀਨ 'ਤੇ ਘਰ ਦੇ ਵਿਹੜੇ 'ਚ ਹੀ ਧੰਦਾ ਸ਼ੁਰੂ ਕਰਕੇ ਪੰਜਾਬ 'ਚ ਮਿਸਾਲ ਕਾਇਮ ਕੀਤੀ ਹੈ। ਇਸ ਮੌਕੇ ਨੌਜਵਾਨ ਦਮਨਪ੍ਰੀਤ ਸਿੰਘ ਨੇ ਦੱਸਿਆ ਕਿ ਘਰ 'ਚ ਬਣਾਏ ਆਰਜ਼ੀ ਟੈਂਕਾਂ 'ਚ ਮਹਿੰਗੇ ਮੁੱਲ ਦੀ 10 ਪ੍ਰਕਾਰ ਦੀ ਮੱਛੀ ਪਾਲੀ ਜਾ ਸਕਦੀ ਹੈ।
ਉਹ ਪੰਜਾਬ ਦੇ ਮੱਛੀ ਪਾਲਣ ਵਿਭਾਗ ਕੋਲ ਗਿਆ ਅਤੇ ਉਨ੍ਹਾਂ ਤੋਂ ਇਸ ਤਕਨੀਕ ਨਾਲ ਮੱਛੀ ਪਾਲਣ ਸਬੰਧੀ ਜਾਣਕਾਰੀ ਲੈਣੀ ਚਾਹੀ, ਪਰ ਉਨ੍ਹਾਂ ਕੋਲ ਵੀ ਇਸ ਢੰਗ ਨਾਲ ਮੱਛੀ ਪਾਲਣ ਦੀ ਕੋਈ ਜਾਣਕਾਰੀ ਨਹੀਂ ਸੀ। ਤੇ ਨੌਜਵਾਨ ਦਮਨਪ੍ਰੀਤ ਨੇ ਹਰਿਆਣਾ ਦੇ ਜ਼ਿਲਾ ਹੰਸਾਰ ਦੇ ਪਿੰਡ ਜਮਵੜੀ ਵਿਖੇ ਨੌਜਵਾਨ ਰਾਜੂ ਤੋਂ ਟ੍ਰੈਨਿੰਗ ਲਈ, ਜਿਸ ਨੂੰ ਹਰਿਆਣਾ ਰਾਜ ਸਰਕਾਰ ਵਲੋਂ ਇਸ ਧੰਦੇ ਨੂੰ ਦੇਸ਼ 'ਚ ਸਭ ਤੋਂ ਪਹਿਲਾਂ ਸ਼ੁਰੂ ਕਰਨ ਤੇ ਲੱਖਾਂ ਰੁਪਏ ਰਾਸ਼ੀ ਦਾ ਇਨਾਮ ਦਿੱਤਾ ਗਿਆ ਅਤੇ ਉਹ ਅੱਜ ਕੱਲ੍ਹ ਚੌਧਰੀ ਚਰਨ ਸਿੰਘ ਕ੍ਰਿਸ਼ੀ ਵਿਸ਼ਵ ਵਿਦਿਆਲਿਆ ਯੂਨੀਵਰਸਿਟੀ ਹਿਸਾਰ ਵਿਖੇ ਜਾਣਕਾਰੀ ਦੇ ਰਿਹਾ ਹੈ, ਜਦਕਿ ਦਮਨਪ੍ਰੀਤ ਸਿੰਘ ਦੀ ਪੰਜਾਬ ਸਰਕਾਰ ਜਾਂ ਮੱਛੀ ਪਾਲਣ ਵਿਭਾਗ ਨੇ ਮਦਦ ਨਹੀਂ ਕੀਤੀ, ਜਿਸ ਲਈ ਉਸ ਨੇ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਉਸ ਦੇ ਇਸ ਪ੍ਰਾਜੈਕਟ ਦੀ ਤਰਜ ਤੇ ਹੋਰ ਨੌਜਵਾਨਾਂ ਨੂੰ ਅਜਿਹੇ ਧੰਦੇ ਸ਼ੁਰੂ ਕਰਨ ਲਈ ਪ੍ਰੇਰਿਤ ਕਰੇ।
ਕੋਰੋਨਾ ਵਾਇਰਸ : ਸ਼ੱਕੀ ਮਰੀਜ਼ਾਂ 'ਚੋਂ 15 ਚੰਡੀਗੜ੍ਹ ਦੇ ਰਹਿਣ ਵਾਲੇ, ਰਿਪੋਰਟ ਨੈਗੇਟਿਵ
NEXT STORY