ਚੰਡੀਗੜ੍ਹ (ਸਾਜਨ) : ਸ਼ਹਿਰ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ ਆਏ ਸ਼ੱਕੀ ਮਰੀਜ਼ਾਂ 'ਚੋਂ 15 ਚੰਡੀਗੜ੍ਹ ਦੇ ਰਹਿਣ ਵਾਲੇ ਪਾਏ ਹਨ ਅਤੇ ਇਨ੍ਹਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਥੇ ਹੀ ਸ਼ਨੀਵਾਰ ਦੇਰ ਰਾਤ ਜ਼ੀਰਕਪੁਰ ਦੀ ਨਿਵਾਸੀ ਇਕ ਅਧਖੜ੍ਹ ਉਮਰ ਦੀ ਔਰਤ ਨੂੰ ਜੀ. ਐੱਮ. ਐੱਸ. ਐੱਚ.-16 ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਕਰਵਾਇਆ ਗਿਆ। ਉਕਤ ਔਰਤ ਦੁਬਈ ਤੋਂ ਵਾਪਸ ਆਈ ਸੀ। ਉਕਤ ਔਰਤ ਦਾ ਰਾਤ ਨੂੰ ਹੀ ਸੈਂਪਲ ਲੈ ਕੇ ਪੀ. ਜੀ. ਆਈ. ਦੀ ਲੈਬ 'ਚ ਜਾਂਚ ਲਈ ਭੇਜਿਆ ਗਿਆ ਸੀ, ਜੋ ਸਵੇਰੇ ਨੈਗੇਟਿਵ ਆਈ ਹੈ। ਉਥੇ ਹੀ ਜੀ. ਐੱਮ. ਸੀ. ਐੱਚ.-32 'ਚ ਭਰਤੀ ਵਿਅਕਤੀ ਜੋ ਸਊਦੀ ਅਰਬ ਤੋਂ ਆਇਆ ਸੀ ਦੀ ਜਾਂਚ ਰਿਪੋਰਟ ਵੀ ਨੈਗੇਟਿਵ ਆਈ ਹੈ।
ਏਲਾਂਤੇ ਮਾਲ 'ਚ ਸਕਰੀਨਿੰਗ ਤੋਂ ਬਾਅਦ ਐਂਟਰੀ
ਸ਼ਹਿਰ 'ਚ ਸਭ ਤੋਂ ਵੱਡੇ ਮਾਲ ਏਲਾਂਤੇ ਮਾਲ ਦੇ ਸਾਰੇ ਪ੍ਰਵੇਸ਼ ਮਾਰਗਾਂ 'ਤੇ ਮਾਲ ਅਥਾਰਟੀ ਵੱਲੋਂ ਇੱਥੇ ਆਉਣ ਵਾਲੇ ਲੋਕਾਂ ਦੀ ਬਕਾਇਦਾ ਸਕਰੀਨਿੰਗ ਕੀਤੀ ਜਾ ਰਹੀ ਹੈ ਅਤੇ ਸੈਨੇਟਾਇਜ਼ਡ ਕਰਕੇ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਹੈ। ਮਾਲ ਅੰਦਰ ਜਾਣ ਵਾਲੇ ਲੋਕਾਂ 'ਚ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੈ ਪਰ ਕੋਰੋਨਾ ਦੇ ਚੱਲਦੇ ਮਾਲ 'ਚ ਪਹਿਲਾਂ ਦੇ ਮੁਕਾਬਲੇ ਗਾਹਕਾਂ ਦੀ ਗਿਣਤੀ ਘੱਟ ਹੋ ਗਈ ਹੈ।
ਦੇਖ ਲਓ ਪੰਜਾਬ ਦਾ ਹਾਲ, ਸਰਕਾਰੀ ਹਸਪਤਾਲ ਨੇ ਸਫਾਈ ਮੁਲਾਜ਼ਮ ਨੂੰ ਬਣਾ ਦਿੱਤਾ ਡਾਕਟਰ (ਤਸਵੀਰਾਂ)
NEXT STORY