ਜਲੰਧਰ— ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ ਬੋਰਵੈੱਲ 'ਚ ਡਿੱਗਣ ਕਾਰਨ 2 ਸਾਲਾ ਮਾਸੂਮ ਫਤਿਹਵੀਰ ਸਿੰਘ ਦੀ ਹੋਈ ਮੌਤ ਦੀ ਘਟਨਾ ਨੇ ਸਾਰੇ ਪੰਜਾਬ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਹਰ ਇਕ ਦੇ ਮਨ 'ਚ ਸਰਕਾਰ ਅਤੇ ਪ੍ਰਸ਼ਾਸਨ ਦੇ ਪ੍ਰਤੀ ਗੁੱਸਾ ਦੇਖਿਆ ਜਾ ਰਿਹਾ ਹੈ। ਲੋਕਾਂ ਦਾ ਦੋਸ਼ ਹੈ ਕਿ ਜੇਕਰ ਸਰਕਾਰ ਸਮਾਂ ਰਹਿੰਦੇ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦੀ ਤਾਂ ਫਤਿਹਵੀਰ ਨੇ ਬੱਚ ਜਾਣਾ ਸੀ।
ਇਸ ਸਾਲ ਸਾਹਮਣੇ ਆਏ ਅਜਿਹੇ ਤਿੰਨ ਮਾਮਲੇ
ਸੰਗਰੂਰ 'ਚ ਫਤਿਹਵੀਰ ਸਿੰਘ ਦੇ ਮਾਮਲੇ ਤੋਂ ਪਹਿਲਾਂ ਇਸ ਸਾਲ ਦੇਸ਼ 'ਚ ਦੋ ਹੋਰ ਕੇਸ ਸਾਹਮਣੇ ਆ ਚੁੱਕੇ ਹਨ। 21 ਫਰਵਰੀ ਨੂੰ ਪੁਣੇ ਦੇ ਮਾਂਛਰ ਇਲਾਕੇ 'ਚ ਬੋਰਵੈੱਲ 'ਚ ਡਿੱਗੇ 6 ਸਾਲ ਦੇ ਰਵੀ ਪੰਡਿਤ ਨੂੰ ਐੱਨ. ਡੀ. ਆਰ. ਐੱਫ. ਨੇ 16 ਘੰਟਿਆਂ ਤੱਕ ਚਲੇ ਰੈਸਕਿਊ ਆਪਰੇਸ਼ਨ ਤੋਂ ਬਾਅਦ ਬਾਹਰ ਕੱਢਿਆ ਸੀ। ਠੀਕ ਮਹੀਨੇ ਬਾਅਦ 21 ਮਾਰਚ ਨੂੰ ਹਿਸਾਰ ਦੇ ਬਲਸਾਮੰਡ 'ਚ ਡਿੱਗ ਨਦੀਮ ਖਾਨ 70 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ ਸੀ। ਐੱਨ. ਡੀ. ਆਰ. ਐੱਫ. ਨੇ ਫੌਜ ਦੀ ਮਦਦ ਨਾਲ ਚਲਾਏ 48 ਘੰਟਿਆਂ ਤੋਂ ਬਾਅਦ ਸੁਰੱਖਿਅਤ ਕੱਢਿਆ ਸੀ।
2006 'ਚ ਦੇਸ਼ ਦਾ ਧਿਆਨ ਇਨ੍ਹਾਂ ਮਾਮਲਿਆਂ 'ਤੇ ਖਿੱਚਿਆ ਗਿਆ
ਬੱਚਿਆਂ ਦੇ ਬੋਰਵੈੱਲ 'ਚ ਡਿੱਗਣ ਦੇ ਮਾਮਲਿਆਂ ਵੱਲ ਪੂਰੇ ਦੇਸ਼ ਦਾ ਧਿਆਨ 2006 'ਚ ਉਸ ਸਮੇਂ ਗਿਆ ਸੀ ਜਦੋਂ ਕੁਰੂਕਸ਼ੇਤਰ ਦੇ ਪਿੰਡ ਹਲਦਾਹੇੜੀ 'ਚ ਪ੍ਰਿੰਸ ਨਾਂ ਦਾ ਬੱਚਾ ਖੇਡਦੇ-ਖੇਡਦੇ 60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ ਸੀ। 21 ਜੁਲਾਈ 2006 ਨੂੰ ਪ੍ਰਿੰਸ ਦੇ ਡਿੱਗਣ ਤੋਂ ਬਾਅਦ ਫੌਜ ਨੇ ਮੋਰਚਾ ਸੰਭਾਲਦਾ ਹੋਏ 50 ਘੰਟੇ ਤੱਕ ਆਪਰੇਸ਼ਨ ਤੋਂ ਬਾਅਦ ਪ੍ਰਿੰਸ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ। ਹਾਦਸੇ ਤੋਂ ਅਗਲੇ ਦਿਨ ਮੌਕੇ 'ਤੇ ਪਹੁੰਚੀ ਫੌਜ ਨੇ 60 ਫੁੱਟ ਡੂੰਘੇ ਬੋਰਵੈੱਲ ਨੇੜੇ ਪੈਰਲਰ ਬੋਰਵੈੱਲ ਬਣਾ ਕੇ ਪ੍ਰਿੰਸ ਨੂੰ ਬਚਾਇਆ ਸੀ।
ਬਰਥ ਡੇਅ 'ਤੇ ਡਿੱਗਿਆ ਸੀ ਬੋਰਵੈੱਲ 'ਚ ਪ੍ਰਿੰਸ, ਤਿੰਨ ਦਿਨਾਂ ਬਾਅਦ ਨਿਕਲਿਆ ਸੀ ਸੁਰੱਖਿਅਤ
ਸਾਲ 2006 'ਚ ਕੁਰੂਕਸ਼ੇਤਰ 'ਚ ਜਦੋਂ ਪ੍ਰਿੰਸ ਬੋਰਵੈੱਲ 'ਚ ਡਿੱਗਾ ਸੀ ਤਾਂ ਉਸ ਦਿਨ ਪ੍ਰਿੰਸ ਦਾ ਜਨਮਦਿਨ ਸੀ। ਪ੍ਰਿੰਸ ਖੁਸ਼ਕਿਸਮਤ ਰਿਹਾ ਕਿ ਤਿੰਨ ਦਿਨ ਬਾਅਦ ਫੌਜ ਨੇ ਪ੍ਰਿੰਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ। ਉਥੇ ਹੀ ਦੂਜੇ ਪਾਸੇ ਭਗਵਾਨਪੁਰਾ 'ਚ ਫਸੇ ਫਤਿਹਵੀਰ ਸਿੰਘ ਦਾ 10 ਜੂਨ ਨੂੰ ਦੂਜਾ ਜਨਮਦਿਨ ਸੀ ਅਤੇ ਉਸ ਦੇ ਜਨਮਦਿਨ ਵਾਲੇ ਦਿਨ ਵੀ ਟੀਮਾਂ ਵੱਲੋਂ ਉਸ ਨੂੰ ਬੋਰਵੈੱਲ 'ਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਹਰ ਇਕ ਨੂੰ ਇਹੀ ਉਮੀਦ ਸੀ ਕਿ ਰੈਸਕਿਊ ਆਪਰੇਸ਼ਨ ਦੌਰਾਨ ਸਵੇਰ ਤੱਕ ਉਸ ਨੂੰ ਬਚਾ ਲਿਆ ਜਾਵੇਗਾ ਪਰ ਦੇਰ ਰਾਤ ਤੱਕ ਅਜਿਹਾ ਕੁਝ ਨਾ ਹੋਇਆ ਅਤੇ 11 ਜੂਨ ਦੀ ਸਵੇਰ ਨੂੰ ਫਤਿਹਵੀਰ ਸਿੰਘ ਨੂੰ ਸਖਤ ਕੋਸ਼ਿਸ਼ਾਂ ਕਰਕੇ ਬੋਰਵੈੱਲ 'ਚੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਫਤਿਹਵੀਰ ਸਿੰਘ ਜ਼ਿੰਦਗੀ ਦੀ ਜੰਗ ਹਾਰ ਗਿਆ।
ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY