ਖਰੜ (ਅਮਰਦੀਪ) : ਘਰੇਲੂ ਕਲੇਸ਼ ਦੇ ਇਕ ਮਾਮਲੇ ’ਚ ਪਤੀ-ਪਤਨੀ ਦੇ ਝਗੜੇ ਦੇ ਚੱਲਦਿਆਂ ਪਿਤਾ ਨੇ ਗੁੱਸੇ ’ਚ ਆ ਕੇ ਆਪਣੇ ਹੀ ਬੱਚਿਆਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਘਟਨਾ ’ਚ ਦੋ ਬੱਚੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਘਰ ’ਚ ਪਤੀ-ਪਤਨੀ ਵਿਚਕਾਰ ਤਕਰਾਰ ਰਹਿੰਦੀ ਸੀ। ਗੁੱਸੇ ’ਚ ਆ ਕੇ ਪਿਤਾ ਨੇ ਤਿੱਖੀ ਚੀਜ਼ ਨਾਲ ਬੱਚਿਆਂ ’ਤੇ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਗੁਆਂਢੀ ਇਕੱਠੇ ਹੋ ਗਏ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਸਿਵਲ ਹਸਪਤਾਲ ਖਰੜ ਵਿਖੇ ਆਪਣੇ ਦੋਹਤੇ ਤੇ ਦੋਹਤੀ ਦਾ ਇਲਾਜ ਕਰਾਉਂਦੇ ਨਾਨਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਵੀ. ਆਰ. ਪੰਜਾਬ ਮਾਲ ਨੇੜੇ ਰਹਿੰਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਚਲਾਨ ਭਰਨ ਨੂੰ ਲੈ ਕੇ ਨਵੇਂ ਹੁਕਮ ਜਾਰੀ, ਵਾਹਨ ਚਾਲਕ ਹੁਣ ਸਿਰਫ...
ਉਨ੍ਹਾਂ ਦੀ ਧੀ ਅਤੇ ਉਸ ਦਾ ਜਵਾਈ ਬਲੌਂਗੀ ਵਿਖੇ ਰਹਿੰਦੇ ਹਨ, ਜਿਨ੍ਹਾਂ ਦਾ ਆਪਸੀ ਝਗੜਾ ਰਹਿੰਦਾ ਸੀ। ਕੁੱਝ ਮਹੀਨੇ ਪਹਿਲਾਂ ਉਸ ਦੀ ਧੀ ਕੰਮ ਕਰ ਲਈ ਦੁਬਈ ਚਲੀ ਗਈ ਸੀ। ਪਿੱਛੋਂ ਉਸ ਦੇ ਜਵਾਈ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਜਵਾਈ ਨੇ ਆਪਣੇ ਪੁੱਤਰ ਜੁਆਇਨ ਮਸੀਹ 6 ਸਾਲ ਅਤੇ ਧੀ ਨਾਜਰੀਨ ਮਸੀਹ 8 ਸਾਲ ਦੇ ਗਲੇ ’ਤੇ ਤਿੱਖੀ ਚੀਜ਼ ਨਾਲ ਵਾਰ ਕਰ ਕੇ ਉਨ੍ਹਾਂ ’ਤੇ ਜਾਨਲੇਵਾ ਹਮਲਾ ਕਰਕੇ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ਫਿਰ ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ! ਮਸ਼ਹੂਰ ਕਾਰੋਬਾਰੀ 'ਤੇ ਫਾਇਰਿੰਗ, ਸੀਟ ਹੇਠਾਂ ਲੁਕ ਕੇ...
ਉਸ ਦੀ ਵੱਡੀ ਦੋਹਤੀ ਨਸਰੀਨ ਮਸੀਹ 11 ਸਾਲ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਉਨ੍ਹਾਂ ਨੂੰ ਸੂਚਿਤ ਕੀਤਾ। ਖਰੜ ਦੇ ਸਮਾਜ ਸੇਵੀ ਆਗੂ ਮਨੀਸ਼ ਟਾਂਕ ਜੋ ਕਿ ਰੋਜ਼ਾਨਾ ਸਵੇਰੇ ਹਸਪਤਾਲ ’ਚ ਮਰੀਜ਼ਾਂ ਦਾ ਹਾਲਚਾਲ ਪੁੱਛਣ ਅਤੇ ਉਨ੍ਹਾਂ ਨੂੰ ਖਾਣ-ਪੀਣ ਦਾ ਸਮਾਨ ਦੇਣ ਲਈ ਜਾਂਦੇ ਹਨ, ਉਨ੍ਹਾਂ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਜ਼ਿਲ੍ਹਾ ਪੁਲਸ ਮੁਖੀ ਤੋਂ ਮੰਗ ਕੀਤੀ ਹੈ ਕਿ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਸਬੰਧੀ ਪਰਿਵਾਰ ਨੇ ਪੁਲਸ ਨੂੰ ਸੂਚਿਤ ਕੀਤਾ ਹੈ। ਪੁਲਸ ਜਾਂਚ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਾਸੀਆਂ ਨੂੰ ਵੱਡੀ ਰਾਹਤ, ਲੱਗਿਆ ਇਹ ਵਿਸ਼ੇਸ਼ ਕੈਂਪ, ਜਲਦੀ ਲੈ ਲਓ ਲਾਹਾ
NEXT STORY