ਲੁਧਿਆਣਾ (ਅਨਿਲ)- ਮਹਾਨਗਰ ਦੇ ਵਾਰਡ ਨੰ. 2 ਦੇ ਮੁਹੱਲਾ ਸੰਨਿਆਸ ਨਗਰ ’ਚ ਸ਼ਰਾਬ ਪੀਣ ਨਾਲ ਮਰੇ 3 ਵਿਅਕਤੀਆਂ ’ਚੋਂ ਇਕ ਮ੍ਰਿਤਕ ਰਿੰਕੂ ਦੀ ਭਾਣਜੀ ਭਾਰਤੀ ਨੇ ਜਾਣਕਾਰੀ ਦਿੱਤੀ ਕਿ ਉਸ ਦਾ ਮਾਮਾ ਰਿੰਕੂ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਉਸ ਦੀ ਮਾਮੀ ਦੀ ਪਿਛਲੇ ਸਾਲ ਮੌਤ ਹੋ ਗਈ ਸੀ।
ਭਾਰਤੀ ਨੇ ਦੱਸਿਆ ਕਿ ਉਸ ਦੇ ਮਾਮਾ ਰਿੰਕੂ ਦੀਆਂ 2 ਬੇਟੀਆਂ ਦੇ ਵਿਆਹ ਇਕ ਹਫਤੇ ਬਾਅਦ ਰੱਖੇ ਹੋਏ ਸਨ, ਹੁਣ ਨਾ ਤਾਂ ਉਸ ਦੀ ਮਾਮੀ ਇਸ ਦੁਨੀਆਂ ਵਿਚ ਰਹੀ ਅਤੇ ਨਾ ਹੀ ਮਾਮਾ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ, ਤਾਂ ਕਿ ਰਿੰਕੂ ਦੀਆਂ ਬੇਟੀਆਂ ਦੇ ਵਿਆਹ ਸਹੀ ਢੰਗ ਨਾਲ ਹੋ ਸਕਣ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖ਼ੁਸ਼ਖ਼ਬਰੀ! ਮਾਨ ਸਰਕਾਰ ਨੇ ਦਿੱਤਾ ਤੋਹਫ਼ਾ
ਦੂਜੇ ਪਾਸੇ ਮ੍ਰਿਤਕ ਮਾਂਗੂ ਦੇ ਚਾਚਾ ਸੁਰਿੰਦਰ ਪਾਲ ਨੇ ਦੱਸਿਆ ਕਿ ਰਿੰਕੂ, ਮਾਂਗੂ ਅਤੇ ਦੇਬੀ ਪਿਛਲੇ ਕਈ ਸਾਲਾਂ ਤੋਂ ਆਪਸ ’ਚ ਮਿਲ ਕੇ ਮਜ਼ਦੂਰੀ ਦਾ ਕੰਮ ਕਰਦੇ ਸਨ, ਜੋ ਤਿੰਨੋਂ ਸ਼ਰਾਬ ਪੀਣ ਦੇ ਆਦੀ ਸਨ ਅਤੇ ਬੀਤੀ ਰਾਤ ਵੀ ਤਿੰਨੋਂ ਦੋਸਤ ਮਿਲ ਕੇ ਕਿਤੋਂ ਸ਼ਰਾਬ ਖਰੀਦ ਕੇ ਲਿਆਏ ਸਨ ਅਤੇ ਮੁਹੱਲੇ ਵਿਚ ਬੈਠ ਕੇ ਹੀ ਤਿੰਨੋਂ ਸ਼ਰਾਬ ਪੀਣ ਲੱਗ ਗਏ। ਇਸੇ ਦੌਰਾਨ ਤਿੰਨਾਂ ਦੀ ਹਾਲਤ ਵਿਗੜ ਗਈ, ਜਿਸ ਤੋਂ ਬਾਅਦ ਤਿੰਨਾਂ ਦੀ ਮੌਤ ਹੋ ਗਈ।
ਸਾਬਕਾ ਵਿਧਾਇਕ ਤਲਵਾੜ ਅਤੇ ਢਿੱਲੋਂ ਵਲੋਂ ਪਰਿਵਾਰ ਨੂੰ ਉੱਚਿਤ ਮੁਆਵਜ਼ਾ ਦੇਣ ਦੀ ਮੰਗ
ਵਿਧਾਨ ਸਭਾ ਹਲਕਾ ਪੂਰਬੀ ਦੇ ਵਾਰਡ ਨੰ. 2 ਦੇ ਮੁਹੱਲਾ ਸੰਨਿਆਸ ਨਗਰ ’ਚ 3 ਵਿਅਕਤੀਆਂ ਦੀ ਹੋਈ ਸ਼ਰਾਬ ਪੀਣ ਕਾਰਨ ਮੌਤ ਤੋਂ ਬਾਅਦ ਅੱਜ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਅਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਮ੍ਰਿਤਕ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਉਨ੍ਹਾਂ ਦੇ ਘਰ ਪੁੱਜੇ।
ਉਨ੍ਹਾਂ ਨੇ ਮ੍ਰਿਤਕ ਪਰਿਵਾਰਾਂ ਲਈ ਪੰਜਾਬ ਸਰਕਾਰ ਤੋਂ ਉੱਚਿਤ ਮਦਦ ਕਰਨ ਅਤੇ ਜ਼ਹਿਰੀਲੀ ਸ਼ਰਾਬ ਬਣਾਉਣ ਵਾਲੇ ਮੁਲਜ਼ਮਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ 'ਚ ਵੱਡਾ ਐਨਕਾਊਂਟਰ, ਦੋਵਾਂ ਪਾਸਿਓਂ ਚੱਲੀਆਂ ਤਾਬੜਤੋੜ ਗੋਲੀਆਂ
NEXT STORY