ਤਰਨਤਾਰਨ, (ਰਾਜੂ)- ਸੀ. ਆਈ. ਏ. ਸਟਾਫ ਤਰਨਤਾਰਨ ਦੀ ਪੁਲਸ ਨੇ ਨਾਜਾਇਜ਼ ਸ਼ਰਾਬ ਸਣੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ ਤੇ ਆਬਕਾਰੀ ਸੈੱਲ ਦੇ ਇੰਸਪੈਕਟਰ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਬਚਨ ਕੌਰ ਉਰਫ ਮਾਹਣੀ ਪਤਨੀ ਕਸ਼ਮੀਰ ਸਿੰਘ ਵਾਸੀ ਨਾਨਕਸਰ ਨੂੰ 55 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਉਕਤ ਔਰਤ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲਾਹਣ ਤੇ ਚਾਲੂ ਭੱਠੀ ਸਮੇਤ ਗ੍ਰਿਫਤਾਰ - ਥਾਣਾ ਵੈਰੋਵਾਲ ਦੀ ਪੁਲਸ ਨੇ ਲਾਹਣ ਤੇ ਚਾਲੂ ਭੱਠੀ ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਸੂਚਨਾ ਅਨੁਸਾਰ ਥਾਣਾ ਵੈਰੋਵਾਲ ਦੇ ਏ. ਐੱਸ. ਆਈ. ਬਿੱਕਰ ਸਿੰਘ ਸਮੇਤ ਸਾਥੀ ਕਰਮਚਾਰੀ ਗਸ਼ਤ ਦੇ ਸੰਬੰਧ ਵਿਚ ਅੱਡਾ ਜਲਾਲਾਬਾਦ ਮੌਜੂਦ ਸਨ ਕਿ ਇਸ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬਲਕਾਰ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਜਲਾਲਾਬਾਦ ਆਪਣੇ ਘਰ ਵਿਚ ਸ਼ਰਾਬ ਵੇਚਦਾ ਹੈ। ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਦੋਸ਼ੀ ਨੂੰ ਇਕ ਬੋਤਲ ਸ਼ਰਾਬ, 15 ਕਿਲੋ ਲਾਹਣ, ਚਾਲੂ ਭੱਠੀ ਸਮੇਤ ਕਾਬੂ ਕਰ ਲਿਆ। ਤਫਤੀਸ਼ੀ ਅਫ਼ਸਰ ਏ. ਐੱਸ. ਆਈ. ਬਿੱਕਰ ਸਿੰਘ ਨੇ ਦੱਸਿਆ ਕਿ ਬਲਕਾਰ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭਗੌੜਾ ਐਲਾਨੇ ਦੋਸ਼ੀਆਂ ਦੀ ਫੜੋ-ਫੜੀ ਜਾਰੀ
NEXT STORY