ਜਲੰਧਰ (ਨਰਿੰਦਰ ਮੋਹਨ)- ਪੰਜਾਬ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਮਰਦਾਂ ਅਤੇ ਮਹਿਲਾਵਾਂ ਦੀ ਨਪੁੰਸਕਤਾ ਤੇਜ਼ੀ ਨਾਲ ਵਧ ਰਹੀ ਹੈ। ਇਕ ਅਧਿਐਨ ਦੱਸਦਾ ਹੈ ਕਿ ਨਪੁੰਸਕਤਾ ਦੀ ਦਰ 50 ਫ਼ੀਸਦੀ ਤੱਕ ਪਹੁੰਚ ਗਈ ਹੈ। ਇਹ ਵੀ ਚਿੰਤਾ ਦੀ ਗੱਲ ਹੈ ਕਿ 25 ਸਾਲ ਦੀ ਉਮਰ ਤੱਕ ਦੇ ਨਵੇਂ ਵਿਆਹੇ ਲੋਕ ਵੀ ਨਪੁੰਸਕਤਾ ਦੀ ਸਮੱਸਿਆ ਵਿੱਚ ਫੱਸਦੇ ਜਾ ਰਹੇ ਹਨ। ਨਪੁੰਸਕਤਾ ਦੇ ਕਈ ਕਾਰਨਾਂ ਵਿਚੋਂ ਇਕ ਵੱਡਾ ਕਾਰਨ ਪੰਜਾਬ ਦੀ ਹਰੀ ਕ੍ਰਾਂਤੀ ਹੈ, ਜਿਸ ਵਿੱਚ ਅਨਾਜ ਨੂੰ ਜਲਦੀ ਪੈਦਾ ਕਰਨ ਦੀ ਕੋਸ਼ਿਸ਼ ਵਿੱਚ ਰਸਾਇਣਾਂ ਦੀ ਲਾਪਰਵਾਹੀ ਨਾਲ ਵਰਤੋਂ ਕੀਤੀ ਗਈ ਅਤੇ ਭੋਜਨ-ਪਾਣੀ-ਵਾਤਾਵਰਣ ਨੂੰ ਪ੍ਰਦੂਸ਼ਿਤ ਕੀਤਾ ਗਿਆ।
ਪੀ. ਜੀ. ਆਈ. ਤੋਂ ਪੋਸਟ ਗ੍ਰੈਜੂਏਟ ਅਤੇ ਸਪੇਨ ਤੋਂ ਮੈਟਰਨਲ ਐਂਡ ਫੀਟਲ ਮੈਡੀਸਨ ਵਿੱਚ ਮਾਸਟਰ ਡਿਗਰੀ ਪ੍ਰਾਪਤ ਡਾ. ਪੂਨਮ ਗਰਗ ਨੇ ਇਕ ਮੀਟਿੰਗ ਵਿੱਚ ਦੱਸਿਆ ਕਿ ਔਰਤਾਂ ਵਿਚ ਬਾਂਝਪਣ ਦੇ ਵੱਧ ਰਹੇ ਰੋਗ ਦਾ ਕਾਰਨ ਵਿਆਹ ਦੇਰੀ ਨਾਲ ਕਰਨਾ, ਤੰਬਾਕੂ ਦਾ ਸੇਵਨ ਅਤੇ ਵਾਤਾਵਰਣ ਦਾ ਖ਼ਰਾਬ ਹੋਣਾ ਕਈ ਕਾਰਨ ਸ਼ਾਮਲ ਹਨ। ਬੰਗਲੁਰੂ, ਚੇਨਈ, ਕੋਇੰਬਟੂਰ, ਗੁਰੂਗ੍ਰਾਮ, ਇੰਦੌਰ, ਮੁੰਬਈ, ਮੈਸੂਰ, ਨੋਇਡਾ, ਪੁਣੇ ਅਤੇ ਹੁਣ ਮੋਹਾਲੀ ਵਿਚ ਮਦਰਹੁੱਡ ਹਸਪਤਾਲਾਂ ਦੀ ਲੜੀ ਵਿਚ ਇਲਾਜ ਅਤੇ ਅਧਿਐਨ ਕਰਨ ਵਾਲੇ ਡਾ. ਗਰਗ ਦੇ ਅਨੁਸਾਰ ਵਿਸ਼ੇਸ਼ ਹਸਪਤਾਲਾਂ ਵਿਚ ਲਗਭਗ 50-50 ਫ਼ੀਸਦੀ ਔਰਤਾਂ ਅਤੇ ਮਰਦਾਂ ਵਿੱਚ ਨਪੁੰਸਕਤਾ ਆ ਗਈ ਹੈ।
ਇਹ ਵੀ ਪੜ੍ਹੋ- ਖੰਨਾ 'ਚ ਪ੍ਰੇਮੀ ਨੇ ਡਾਂਸਰ ਪ੍ਰੇਮਿਕਾ ਦੇ ਘਰ ਕੀਤੀ ਖ਼ੁਦਕੁਸ਼ੀ, ਫਿਰ ਪ੍ਰੇਮਿਕਾ ਨੇ ਕੀਤਾ ਲੂ ਕੰਡੇ ਕਰ ਦੇਣ ਵਾਲਾ ਕਾਰਾ
ਉਨ੍ਹਾਂ ਅਨੁਸਾਰ ਔਰਤਾਂ ਵਿਚ ਬੱਚੇਦਾਨੀ ਟਿਊਬ ਖ਼ਰਾਬ ਹੋਣਾ ਅਤੇ ਅੰਡਿਆਂ ਦਾ ਜਲਦੀ ਖ਼ਤਮ ਹੋਣਾ ਔਰਤਾਂ ਵਿੱਚ ਆਮ ਗੱਲ ਹੈ, ਜੋਕਿ ਬਾਂਝਪਨ ਦਾ ਮੁੱਖ ਕਾਰਨ ਬਣ ਰਿਹਾ ਹੈ। ਜਣੇਪੇ ਤੋਂ ਪਹਿਲਾਂ ਜੋੜੇ ਦੇ ਡੂੰਘਾਈ ਨਾਲ ਅਧਿਐਨ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਮਰਦਾਂ ਵਿੱਚ ਬਾਂਝਪਨ ਅਤੇ ਇਰੈਕਟਾਈਲ ਡਿਸਫੰਕਸ਼ਨ ਦੇ ਚਲਦਿਆਂ ਸ਼ੁਕਰਾਣੂਆਂ ਦੀ ਘੱਟ ਗਿਣਤੀ ਕਾਰਨ ਨਪੁੰਸਕਤਾ ਵਧ ਰਹੀ ਹੈ। ਵਾਤਾਵਰਣ ਵੀ ਨਪੁੰਸਕਤਾ ਦਾ ਇਕ ਵੱਡਾ ਕਾਰਨ ਹੈ, ਜਿਸ ਵਿੱਚ ਖੇਤੀ ਵਿੱਚ ਰਸਾਇਣਾਂ ਦੀ ਜ਼ਿਆਦਾ ਵਰਤੋਂ ਨੇ ਮਨੁੱਖੀ ਸਰੀਰ ਦੇ ਅੰਦਰੂਨੀ ਹਿੱਸੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਭਾਵੇਂ ਅਜਿਹੇ ਮਾਮਲੇ 5 ਫ਼ੀਸਦੀ ਤੋਂ ਵੀ ਘੱਟ ਹੁੰਦੇ ਹਨ ਪਰ 25 ਸਾਲ ਤੱਕ ਦੇ ਨਵ-ਵਿਆਹੁਤਾ ਨੌਜਵਾਨਾਂ ਵਿੱਚ ਨਪੁੰਸਕਤਾ ਵੱਧ ਰਹੀ ਹੈ, ਜਿਸ ਕਾਰਨ ਔਰਤਾਂ ਨੂੰ ਮਾਂ ਬਣਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲਗਭਗ ਹਰ ਵੱਡੇ ਸ਼ਹਿਰ ਵਿੱਚ ਖੁੱਲ੍ਹੇ ਟੈਸਟ ਟਿਊਬ ਸੈਂਟਰ ਇਸ ਗੱਲ ਦਾ ਸਬੂਤ ਹਨ ਕਿ ਨਸਬੰਦੀ ਦਾ ਇਲਾਜ ਹੁਣ ਨਕਲੀ ਢੰਗ ਨਾਲ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪਿਛਲੇ ਦਿਨੀਂ ਪੰਜਾਬ ਯੂਨੀਵਰਸਿਟੀ ਅਤੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਕੀਤੇ ਗਏ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਭੋਜਨ ਅਤੇ ਪਾਣੀ ਵਿੱਚ ਰਸਾਇਣਾਂ ਦੀ ਮਾਤਰਾ ਹੋਣ ਕਾਰਨ ਛੋਟੀਆਂ ਬੱਚੀਆਂ ਵਿੱਚ ਮਾਹਵਾਰੀ ਜਲਦੀ ਸ਼ੁਰੂ ਹੋ ਗਈ ਹੈ ਅਤੇ ਮਰਦਾਂ ਦੀ ਵੀਰਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਰਾਸ਼ਟਰੀ ਸੈਸ਼ਨ 'ਤੇ ਕੀਤੀ ਗਈ ਖੋਜ ਅਨੁਸਾਰ 35 ਫ਼ੀਸਦੀ ਪੁਰਸ਼ 40 ਸਾਲ ਦੀ ਉਮਰ ਤੋਂ ਪਹਿਲਾਂ ਕਿਸੇ ਨਾ ਕਿਸੇ ਜਿਨਸੀ ਸਮੱਸਿਆ ਦਾ ਸਾਹਮਣਾ ਕਰਦੇ ਹਨ, ਜਦਕਿ 20 ਫ਼ੀਸਦੀ ਨੂੰ ਉਮਰ ਦੇ ਕਿਸੇ ਵੀ ਪੜਾਅ ਵਿਚ ਕਿਸੇ ਨਾ ਕਿਸੇ ਜਿਨਸੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ-ਮਨੀਲਾ ਤੋਂ ਚੱਲ ਰਿਹਾ ਸੀ ਡਕੈਤੀ ਗੈਂਗ, 8 ਮੈਂਬਰ ਚੜ੍ਹੇ ਪੁਲਸ ਹੱਥੇ, ਹੋਏ ਹੈਰਾਨੀਜਨਕ ਖ਼ੁਲਾਸੇ
ਜ਼ਿਕਰਯੋਗ ਹੈ ਕਿ ਪੀ. ਜੀ. ਆਈ. ਵਿੱਚ ਕੀਤੇ ਗਏ ਅਧਿਐਨ ਅਨੁਸਾਰ ਚੰਡੀਗੜ੍ਹ ਵਿਚ ਪੰਜਾਬ ਹਰਿਆਣਾ ਤੋਂ ਹਰ ਸਾਲ ਕਰੀਬ 50 ਹਜ਼ਾਰ ਮਰੀਜ਼ ਸੈਕਸ ਰੋਗਾਂ ਨੂੰ ਲੈ ਕੇ ਇਥੇ ਯੂਰੋਲੋਜੀ ਵਿਭਾਗ ਵਿੱਚ ਆਉਂਦੇ ਹਨ। ਅਜਿਹੀ ਸਥਿਤੀ 'ਚ 20 ਸਾਲ ਤੱਕ ਦੇ ਨੌਜਵਾਨਾਂ 'ਚ 8 ਫ਼ੀਸਦੀ ਨਪੁੰਸਕਤਾ ਪਾਈ ਗਈ ਹੈ। 30 ਸਾਲ ਤੱਕ ਦੇ ਨੌਜਵਾਨਾਂ 'ਚ ਇਹ ਦਰ 12 ਫ਼ੀਸਦੀ, 40 ਸਾਲ ਤੱਕ ਦੇ ਨੌਜਵਾਨਾਂ 'ਚ ਇਹ ਦਰ 40 ਫ਼ੀਸਦੀ ਹੈ।
ਇਹ ਵੀ ਪੜ੍ਹੋ-ਖ਼ਰਾਬ ਮੌਸਮ ਨੇ ਵਿਗਾੜੀ ਖਰਬੂਜ਼ੇ ਦੀ 'ਮਿਠਾਸ', ਆਲੂਆਂ ਤੋਂ ਬਾਅਦ ਮੁੜ ਘਾਟੇ 'ਚ ਗਏ ਕਿਸਾਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਹਲਕੇ ਦੀਆਂ ਨਹਿਰੀ ਪਾਣੀ ਦੀਆਂ ਕੱਛੀਆਂ ਪਾਣੀ ਤੋਂ ਪਿਆਸੀਆਂ
NEXT STORY