ਚੰਡੀਗੜ੍ਹ (ਨਵਿੰਦਰ) : ਚੰਡੀਗੜ੍ਹ ਦੇ ਸੈਕਟਰ-38 ਸੀ ਦੀ ਵਸਨੀਕ ਰੱਤੀ ਸ਼ਰਮਾ ਦੀ ਸ਼ਿਕਾਇਤ ’ਤੇ ਸੈਕਟਰ-39 ਥਾਣਾ ਪੁਲਸ ਨੇ ਮਾਮਲਾ ਦਰਜ ਕੀਤਾ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਰੱਤੀ ਸ਼ਰਮਾ ਨੇ ਦੱਸਿਆ ਕਿ ਸੈਕਟਰ-38 ਸੀ ਦੇ ਮਕਾਨ ਨੰਬਰ 2886 ’ਚ ਉਨ੍ਹਾਂ ਦਾ ਤੇ ਉਨ੍ਹਾਂ ਦੇ ਮਾਮਾ ਜੀ ਦਾ ਪਰਿਵਾਰ ਰਹਿੰਦਾ ਹੈ। ਸ਼ਿਕਾਇਤਕਰਤਾ ਜਦੋਂ ਉਕਤ ਮਕਾਨ ਦੀ ਦੂਜੀ ਫਲੋਰ ’ਤੇ ਆਪਣੀ ਭਾਬੀ ਕੋਲ ਜਾ ਰਹੀ ਸੀ ਤਾਂ ਉਹ ਪੌੜੀਆਂ ਚੜ੍ਹਨ ਲੱਗੀ ਤਾਂ ਮਕਾਨ ਦੇ ਪਹਿਲੇ ਫਲੋਰ 'ਤੇ ਰਹਿੰਦੇ ਜਤਿਨ ਸ਼ਰਮਾ, ਉਸ ਦੀ ਪਤਨੀ ਜਸਪ੍ਰੀਤ ਕੌਰ ਦੀ ਉਸ ਨਾਲ ਕਿਸੇ ਕਾਰਨ ਬਹਿਸਬਾਜ਼ੀ ਸ਼ੁਰੂ ਹੋ ਗਈ। ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ।
ਜਿਸ ਤੋਂ ਬਾਅਦ ਜਸਪ੍ਰੀਤ ਕੌਰ ਨੇ ਘਰ ’ਚ ਰੱਖੇ ਪਾਲਤੂ ਕੁੱਤੇ ਨੂੰ ਆਵਾਜ਼ ਦਿੱਤੀ। ਕੁੱਤੇ ਨੇ ਲੱਤਾਂ, ਸੱਜੀ ਬਾਂਹ ਤੇ ਉਸ ਦੇ ਪੈਰਾਂ ’ਤੇ ਦੰਦ ਮਾਰੇ। ਜਿਸ ਕਾਰਨ ਉਹ ਜ਼ਖ਼ਮੀ ਹੋ ਗਈ। ਸ਼ੋਰ-ਸ਼ਰਾਬੇ ਦੀ ਆਵਾਜ਼ ਸੁਣ ਕੇ ਸ਼ਿਕਾਇਤਕਰਤਾ ਦੀ ਭਾਬੀ ਵੀ ਇਸ ਦੌਰਾਨ ਆਪਣੇ ਕਮਰੇ ਵਿੱਚੋਂ ਬਾਹਰ ਆਈ। ਜਿਸ ਨੇ ਤੁਰੰਤ ਮੋਬਾਇਲ ਨੰਬਰ ਤੋਂ 112 ਨੰਬਰ ’ਤੇ ਫੋਨ ਕੀਤਾ। ਸੈਕਟਰ-16 ਜਨਰਲ ਹਸਪਤਾਲ ’ਚ ਸ਼ਿਕਾਇਤਕਰਤਾ ਦੀ ਐਮਐਲਸੀ ਕੀਤੀ ਗਈ। ਮਾਮਲੇ ਦੀ ਸ਼ਿਕਾਇਤ ਸਥਾਨਕ ਪੁਲਸ ਨੂੰ ਦਿੱਤੀ। ਪੁਲਸ ਨੇ ਸ਼ਿਕਾਇਤ ਕਰਤਾ ਰਤੀ ਸ਼ਰਮਾ ਦੇ ਬਿਆਨਾਂ ਦੇ ਆਧਾਰ ’ਤੇ ਜਤਿਨ ਸ਼ਰਮਾ ਉਸ ਦੀ ਪਤਨੀ ਜਸਪ੍ਰੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਮੁਫ਼ਤ ਬਿਜਲੀ ਮਿਲਣ ਨਾਲ ਲੋਕਾਂ ਨੂੰ ਹੋ ਰਿਹਾ ਆਰਥਿਕ ਲਾਭ
NEXT STORY