ਫਿਰੋਜ਼ਪੁਰ (ਮਲਹੋਤਰਾ, ਪਰਮਜੀਤ, ਖੁੱਲਰ) : ਦੁਕਾਨ ਵੇਚਣ ਦਾ ਸੌਦਾ ਤੈਅ ਕਰ ਕੇ ਉਸ ਦੀ ਬਿਆਨਾ ਰਾਸ਼ੀ ਲੈਣ ਤੋਂ ਬਾਅਦ ਰਜਿਸਟਰੀ ਨਾ ਕਰਨ ਵਾਲੇ ਪਤੀ-ਪਤਨੀ ਦੇ ਖ਼ਿਲਾਫ਼ ਪੁਲਸ ਨੇ ਜਾਂਚ ਉਪਰੰਤ ਪਰਚਾ ਦਰਜ ਕੀਤਾ ਹੈ। ਥਾਣਾ ਸਿਟੀ ਦੇ ਏ. ਐੱਸ. ਆਈ. ਸੁਖਚੈਨ ਸਿੰਘ ਦੇ ਅਨੁਸਾਰ ਰਾਹੁਲ ਬਜਾਜ ਵਾਸੀ ਲਕਸ਼ਮੀ ਇਨਕਲੇਵ ਨੇ ਸ਼ਿਕਾਇਤ ਦੇ ਦੱਸਿਆ ਸੀ ਕਿ ਉਸ ਨੇ ਰਵੀ ਮੋਂਗਾ ਵਾਸੀ ਪਿੰਡ ਖਾਈ ਫੇਮੇਕੀ ਕੋਲੋਂ ਉਸ ਦੀ ਦੁਕਾਨ ਖ਼ਰੀਦਣ ਦਾ ਸੌਦਾ ਤੈਅ ਕਰ ਕੇ ਬਤੌਰ ਬਿਆਨਾ ਰਾਸ਼ੀ 9 ਲੱਖ ਰੁਪਏ ਉਸ ਨੂੰ ਦਿੱਤੇ ਸਨ।
ਉਸ ਨੇ ਦੱਸਿਆ ਕਿ ਬਿਆਨਾ ਵਸੂਲਣ ਤੋਂ ਬਾਅਦ ਰਵੀ ਮੋਂਗਾ ਅਤੇ ਉਸ ਦੀ ਪਤਨੀ ਅਨੁ ਮੋਂਗਾ ਨੇ ਸੋਚੀ-ਸਮਝੀ ਸਾਜ਼ਿਸ਼ ਅਧੀਨ ਅਦਾਲਤ ’ਚ ਤਲਾਕ ਦਾ ਕੇਸ ਦਾਇਰ ਕਰ ਕੇ ਉਕਤ ਦੁਕਾਨ ਦੀ ਟਰਾਂਸਫਰ ਡੀਡ ਅਨੁ ਦੇ ਨਾਂ ’ਤੇ ਰਜਿਸਟਰਡ ਕਰਵਾ ਦਿੱਤੀ ਅਤੇ ਉਸ ਦੇ ਨਾਲ 9 ਲੱਖ ਰੁਪਏ ਦੀ ਠੱਗੀ ਮਾਰੀ ਹੈ। ਏ. ਐੱਸ. ਆਈ. ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ’ਚ ਦੋਸ਼ ਸਹੀ ਪਾਏ ਜਾਣ ’ਤੇ ਦੋਹਾਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਸ਼ਰਮਸਾਰ ਪੰਜਾਬ! ਬੰਦੇ ਨੇ UKG 'ਚ ਪੜ੍ਹਦੇ ਵਿਦਿਆਰਥੀ ਨਾਲ...
NEXT STORY