ਬਠਿੰਡਾ (ਸੁਖਵਿੰਦਰ) : ਥਾਣਾ ਕੋਤਵਾਲੀ ਪੁਲਸ ਨੇ 3 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਨੇ ਕਿਸੇ ਹੋਰ ਦੇ ਨਾਂ ’ਤੇ ਧੋਖਾਦੇਹੀ ਨਾਲ ਇਕ ਕੰਪਨੀ ਤੋਂ ਫਾਈਨਾਂਸ ਕਰਵਾ ਕੇ ਟਰੈਕਟਰ ਖ਼ਰੀਦਿਆ ਸੀ। ਯਾਦਵਿੰਦਰ ਸਿੰਘ ਵਾਸੀ ਭਾਗੀਵਾਂਦਰ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਮੁਲਜ਼ਮ ਵਿਜੇ ਕੁਮਾਰ ਨੇ 21 ਮਾਰਚ 2025 ਨੂੰ ਆਪਣਾ ਪੁੱਤਰ ਹੋਣ ਦਾ ਦਿਖਾਵਾ ਕਰ ਕੇ ਇਕ ਨਿੱਜੀ ਬੈਂਕ ਤੋਂ ਉਸਦੇ ਨਾਂ ’ਤੇ 8 ਲੱਖ ਦਾ ਕਰਜ਼ਾ ਲਿਆ ਅਤੇ ਬਾਅਦ ਵਿਚ ਫਾਰਮੈਕਚਰ ਕੰਪਨੀ ਤੋਂ ਇਕ ਟਰੈਕਟਰ ਖਰੀਦਿਆ।
ਉਸ ਨੂੰ ਹੁਣ ਇਸ ਬਾਰੇ ਪਤਾ ਲੱਗਾ। ਉਸ ਨੇ ਦੱਸਿਆ ਕਿ ਇਸ ਪੂਰੇ ਘਪਲੇ ’ਚ ਮੁਲਜ਼ਮ ਪੰਕਜ ਕੁਮਾਰ ਵਾਸੀ ਬਠਿੰਡਾ ਅਤੇ ਵਰਿੰਦਰ ਸਿੰਘ ਵਾਸੀ ਭਾਗੀਵਾਂਦਰ ਨੇ ਮੁਲਜ਼ਮ ਵਿਜੇ ਕੁਮਾਰ ਦਾ ਸਾਥ ਦਿੱਤਾ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਅਰਮੀਨੀਆ ’ਚ ਵਰਕ ਪਰਮਿਟ ਦਿਵਾਉਣ ਬਹਾਨੇ ਹਾਜੀਪੁਰ ਦੇ ਏਜੰਟਾਂ ਨੇ 2 ਲੋਕਾਂ ਤੋਂ ਠੱਗੇ ਲੱਖਾਂ ਰੁਪਏ
NEXT STORY