ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-24 'ਚ ਇੱਕ ਪਾਲਤੂ ਕੁੱਤੇ ਨੇ ਇੱਕ ਵਿਅਕਤੀ ਨੂੰ ਉਸਦੀ ਲੱਤ ’ਤੇ ਵੱਢ ਲਿਆ। ਜ਼ਖਮੀ ਵਿਅਕਤੀ ਅਮਨਦੀਪ ਸਿੰਘ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-11 ਥਾਣੇ ਦੀ ਪੁਲਸ ਨੇ ਪੀੜਤ ਦਾ ਮੈਡੀਕਲ ਕਰਵਾ ਕੇ ਕੁੱਤੇ ਦੇ ਮਾਲਕ ਸੈਕਟਰ-24 ਨਿਵਾਸੀ ਜੈ ਪ੍ਰਕਾਸ਼ ਵਰਮਾ ਖ਼ਿਲਾਫ਼ ਮਾਮਲਾ ਦਰਜ ਕੀਤਾ। ਸੈਕਟਰ-24 ਵਾਸੀ ਅਮਨਦੀਪ ਨੇ ਆਪਣੀ ਸ਼ਿਕਾਇਤ ਵਿਚ ਪੁਲਸ ਨੂੰ ਦੱਸਿਆ ਕਿ ਉਹ ਮਾਰਕੀਟ ਵੱਲ ਜਾ ਰਿਹਾ ਸੀ।
ਜਦੋਂ ਉਹ ਘਰ ਨੰਬਰ 3260 ਦੇ ਨੇੜੇ ਪਹੁੰਚਿਆ ਤਾਂ ਅੰਦਰੋਂ ਇੱਕ ਕੁੱਤਾ ਆਇਆ ਅਤੇ ਉਸਦੀ ਲੱਤ ਨੂੰ ਵੱਢ ਕੇ ਘਰ ਦੇ ਅੰਦਰ ਚਲਾ ਗਿਆ। ਉਸਨੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਸੈਕਟਰ-11 ਥਾਣੇ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਅਤੇ ਕੁੱਤੇ ਦੇ ਮਾਲਕ ਜੈ ਪ੍ਰਕਾਸ਼ ਵਰਮਾ ਖ਼ਿਲਾਫ਼ ਮਾਮਲਾ ਦਰਜ ਕੀਤਾ।
ਹੁਸ਼ਿਆਰਪੁਰ ਤੋਂ ਬਾਅਦ ਜਲੰਧਰ 'ਚ ਪ੍ਰਵਾਸੀ ਨੇ ਕੁੜੀ ਨਾਲ ਕੀਤੀ ਸ਼ਰਮਨਾਕ ਹਰਕਤ, ਮੌਕੇ 'ਤੇ ਹੋਇਆ...
NEXT STORY