ਬਠਿੰਡਾ (ਸੁਖਵਿੰਦਰ) : ਵੱਖ-ਵੱਖ ਹਾਦਸਿਆਂ ’ਚ ਦੋ ਲੋਕਾਂ ਦੀ ਮੌਤ ਹੋ ਗਈ। ਪੁਲਸ 2 ਡਰਾਈਵਰਾਂ ਖ਼ਿਲਾਫ਼ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਅਮਿਤ ਵਾਸੀ ਰਾਵਤਸਰ ਹਨੂੰਮਾਨਗੜ੍ਹ ਨੇ ਥਰਮਲ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦੇ ਪਿਤਾ ਸ਼ਿਆਮ ਲਾਲ (47) ਪਿਛਲੇ ਦਿਨ ਐੱਨ. ਐੱਫ. ਐੱਲ. ਸਟੇਡੀਅਮ ਦੇ ਨੇੜੇ ਪੈਦਲ ਜਾ ਰਹੇ ਸਨ, ਜਦੋਂ ਇਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਪੁਲਸ ਨੇ ਟਰੱਕ ਡਰਾਈਵਰ, ਰਾਕੇਸ਼ ਕੁਮਾਰ ਵਾਸੀ ਚੁਰੂ (ਰਾਜਸਥਾਨ) ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਖਿਆਲਵਾਲੀ ਦੀ ਰਹਿਣ ਵਾਲੀ ਕਿਰਨਦੀਪ ਕੌਰ ਨੇ ਕੈਂਟ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦਾ ਪਤੀ, ਬਲਕਰਨ ਸਿੰਘ ਬਠਿੰਡਾ ਦੀ ਕੇਂਦਰੀ ਜੇਲ੍ਹ ਨੇੜੇ ਸਕੂਟਰ ’ਤੇ ਜਾ ਰਿਹਾ ਸੀ ਰਸਤੇ ’ਚ ਇਕ ਕਾਰ ਚਾਲਕ ਗੁਰਪ੍ਰੀਤ ਸਿੰਘ ਵਾਸੀ ਨੇਹੀਆਂਵਾਲਾ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਦੀ ਮੌਤ ਹੋ ਗਈ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਜਿੰਨੇ ਵੀ ਨਵੇਂ ਅਕਾਲੀ ਦਲ ਬਣਨਗੇ, ਸਾਰੇ ਹੀ ਨਕਾਰੇ ਜਾਣਗੇ: ਸੁਖਬੀਰ ਬਾਦਲ
NEXT STORY