ਫਿਰੋਜ਼ਪੁਰ (ਮਲਹੋਤਰਾ) : ਕੇਂਦਰੀ ਜੇਲ੍ਹ 'ਚ ਬੰਦ ਆਪਣੇ ਕੈਦੀ ਭਰਾ ਨੂੰ ਮਿਲਣ ਆਇਆ ਵਿਅਕਤੀ ਉਸ ਨੂੰ ਨਸ਼ੀਲਾ ਪਦਾਰਥ ਦੇ ਗਿਆ। ਜੇਲ੍ਹ ਡਿਓਢੀ 'ਚ ਚੈਕਿੰਗ ਦੌਰਾਨ ਕੈਦੀ ਕੋਲੋਂ ਉਕਤ ਪਦਾਰਥ ਬਰਾਮਦ ਹੋਣ 'ਤੇ ਜੇਲ੍ਹ ਪ੍ਰਸ਼ਾਸਨ ਨੇ ਦੋਹਾਂ ਦੇ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਭੇਜ ਪਰਚਾ ਦਰਜ ਕਰਵਾਇਆ ਹੈ। ਜੇਲ੍ਹ ਦੇ ਡਿਪਟੀ ਸੁਪਰੀਡੈਂਟ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੰਗਲਵਾਰ ਕੈਦੀ ਆਕਾਸ਼ਦੀਪ ਸਿੰਘ ਆਕਾਸ਼ ਵਾਸੀ ਮਜੀਠਾ, ਜ਼ਿਲ੍ਹਾ ਅੰਮ੍ਰਿਤਸਰ ਨਾਲ ਮੁਲਾਕਾਤ ਕਰਨ ਦੇ ਲਈ ਉਸਦਾ ਚਚੇਰਾ ਭਰਾ ਗੁਰਪ੍ਰੀਤ ਸਿੰਘ ਵਾਸੀ ਜ਼ਿਲ੍ਹਾ ਮੋਗਾ ਆਇਆ ਸੀ।
ਮੁਲਾਕਾਤ ਤੋਂ ਬਾਅਦ ਜਦੋਂ ਕੈਦੀ ਆਕਾਸ਼ਦੀਪ ਨੂੰ ਅੰਦਰ ਐਂਟਰੀ ਕਰਵਾਉਣ ਤੋਂ ਪਹਿਲਾਂ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਭੂਰੇ ਰੰਗ ਦਾ 38 ਗ੍ਰਾਮ ਨਸ਼ੀਲਾ ਪਦਾਰਥ ਮਿਲਿਆ। ਉਸ ਨੇ ਮੰਨਿਆ ਕਿ ਇਹ ਪਦਾਰਥ ਉਸ ਨੂੰ ਉਸਦਾ ਚਚੇਰਾ ਭਰਾ ਗੁਰਪ੍ਰੀਤ ਸਿੰਘ ਦੇ ਕੇ ਗਿਆ ਹੈ। ਪੁਲਸ ਨੇ ਦੋਹਾਂ ਦੇ ਖ਼ਿਲਾਫ਼ ਜੇਲ੍ਹ ਐਕਟ ਦਾ ਪਰਚਾ ਦਰਜ ਕਰ ਲਿਆ ਹੈ।
ਕੇਜਰੀਵਾਲ ਕੋਲ ਕਿਹੜਾ ਅਹੁਦਾ, ਉਸ ਕੋਲੋਂ ਕਿਉਂ ਨਹੀਂ ਖਾਲੀ ਕਰਵਾਉਂਦੇ ਕਪੂਰਥਲਾ ਹਾਊਸ: ਪਠਾਣਮਾਜਰਾ
NEXT STORY