ਲੁਧਿਆਣਾ (ਤਰੁਣ): ਮਹਾਨਗਰ ਦੀ ਪੁਲਸ ਕਿੰਨੀ ਮੁਸ਼ਤੈਦ ਹੈ, ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਚੋਰੀ ਦਾ ਇਕ ਕੇਸ ਦਰਜ ਕਰਵਾਉਣ ਲਈ ਪੀੜਤ ਨੂੰ ਹੈਲਥ ਮਨਿਸਟਰੀ ਤੋਂ ਅਪ੍ਰੋਚ ਲਗਵਾਉਣੀ ਪਈ। ਤਾਂ ਕਿਤੇ ਜਾ ਕੇ 15 ਦਿਨ ਬਾਅਦ ਪੁਲਸ ਨੇ ਕੇਸ ਦਰਜ ਕੀਤਾ ਹੈ। ਵਾਰਦਾਤ ਥਾਣਾ ਦਰੇਸੀ ਦੇ ਅਧੀਨ ਆਉਂਦੇ ਖੇਤਰ ਪ੍ਰੀਤ ਨਗਰ, ਨਿਊ ਸ਼ਿਵਪੁਰੀ ਸਥਿਤ ਇਕ ਘਰ ਵਿਚ 13-14 ਜੂਨ ਰਾਤ ਦੀ ਹੈ। ਚੋਰ ਨੇ ਘਰ ਦੀ ਅਲਮਾਰੀ ਦਾ ਲੋਕਰ ਤੋੜ ਕੇ ਅੰਦਰ ਪਏ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ। ਸੂਚਨਾ ਮਿਲਣ ਮਗਰੋਂ ਥਾਣਾ ਦਰੇਸੀ ਦੀ ਪੁਲਸ ਮੌਕੇ 'ਤੇ ਭਾਵੇਂ ਪਹੁੰਚ ਗਈ, ਪਰ ਕੇਸ ਦਰਜ ਕਰਨ ਵਿਚ ਟਾਲਮਟੋਲ ਕਰਦੀ ਰਹੀ।
ਪੀੜਤ ਵਿਵੇਕ ਮੈਨੀ ਵਾਸੀ ਪ੍ਰੀਤ ਨਗਰ ਨਿਊਸ਼ਿਵਪੁਰੀ ਨੇ ਦੱਸਿਆ ਕਿ ਉਹ ਜ਼ਿਆਦਾਤਰ ਘਰ ਦੀ ਪਹਿਲੀ ਮੰਜ਼ਿਲ 'ਤੇ ਹੀ ਸੋਂਦਾ ਹੈ, ਪਰ ਉਸ ਦੀ ਵਹੁਟੀ ਪੇਕੇ ਗਈ ਸੀ, ਜਿਸ ਕਾਰਨ ਉਹ ਮਾਪਿਆਂ ਦੀ ਦੇਖਭਾਲ ਕਰਨ ਲਈ ਉਨ੍ਹਾਂ ਕੋਲ ਗ੍ਰਾਊਂਡ ਫ਼ਲੋਰ 'ਤੇ ਸੋ ਗਿਆ। ਅਗਲੀ ਸਵੇਰ ਜਦੋਂ ਉਹ ਪਹਿਲੀ ਮੰਜ਼ਿਲ 'ਤੇ ਆਪਣੇ ਕਮਰੇ 'ਚ ਗਿਾ ਤਾਂ ਉੱਥੇ ਅਲਮਾਰੀ ਦਾ ਲੋਕਰ ਟੁੱਟਿਆ ਹੋਇਆ ਸੀ। ਲੋਕਰ ਦੇ ਅੰਦਰ ਬਣਿਆ ਲੋਕਰ ਵੀ ਟੁੱਟਿਆ ਹੋਇਆ ਸੀ। ਚੋਰ ਨਾ ਲੋਕਰ ਵਿਚ ਰੱਖੇ ਸਵਾ 3 ਤੋਲੇ ਦੇ ਸੋਨਾ ਦੇ ਸੈੱਟ, ਡਾਇਮੰਡ ਦੇ ਟਾਪਸ, ਚਾਂਦੀ ਦੇ ਗਹਿਣੇ, ਇਕ ਕੀਮਤੀ ਮੋਬਾਈਲ, ਸਮਾਰਟ ਵਾਚ ਅਤੇ 45 ਹਜ਼ਾਰ ਰੁਪਏ ਚੋਰੀ ਕਰ ਲਏ।
ਇਹ ਖ਼ਬਰ ਵੀ ਪੜ੍ਹੋ - PSEB ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ! ਪ੍ਰੀਖਿਆਵਾਂ ਨਾਲ ਜੁੜੀ ਅਹਿਮ ਜਾਣਕਾਰੀ ਆਈ ਸਾਹਮਣੇ
ਉਸ ਨੇ ਇਲਾਕਾ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਇਸ ਮਗਰੋਂ ਪੁਲਸ ਮੌਕੇ 'ਤੇ ਤਾਂ ਪਹੁੰਚੀ ਪਰ ਪੁਲਸ ਕੇਸ ਦਰਜ ਕਰਨ ਵਿਚ ਟਾਲਮਟੋਲ ਕਰਦੀ ਰਹੀ। ਉਦੋਂ ਜਾ ਕੇ ਉਨ੍ਹਾਂ ਨੇ ਕਿਸੇ ਜਾਣਕਾਰ ਜਡਰੀਏ ਹੈਲਥ ਮਨਿਸਟਰੀ ਤੋਂ ਜਾਣ-ਪਛਾਣ ਵਾਲੇ ਇਕ ਅਫ਼ਸਰ ਦੀ ਅਪ੍ਰੋਚ ਲਗਵਾਉਣੀ ਪਈ। ਤਾਂ ਜਾ ਕੇ ਥਾਣਾ ਦਰੇਸੀ ਦੀ ਪੁਲਸ ਨੇ 15 ਦਿਨ ਬਾਅਦ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਜਾਂਚ ਅਧਿਕਾਰੀ ਸੰਤੋਖ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਤੁਰੰਤ ਪੁਲਸ ਮੌਕੇ 'ਤੇ ਪਹੁੰਚ ਗਈ ਸੀ। ਉਸ ਵੇਲੇ ਸ਼ਿਕਾਇਤਕਰਤਾ ਕਿੱਧਰੇ ਬਾਹਰ ਗਿਆ ਹੋਇਆ ਸੀ। ਵੀਰਵਾਰ ਨੂੰ ਉਹ ਥਾਣੇ ਆਇਆ ਅਤੇ ਕੇਸ ਦਰਜ ਕਰਵਾਇਆ ਹੈ। ਪੁਲਸ ਨੇ ਕੇਸ ਦਰਜ ਕਰ ਕੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ।
CCTV 'ਚ ਕੈਦ ਹੋਇਆ ਚੋਰ
13 ਜੂਨ ਨੂੰ ਛੱਤ ਰਾਹੀਂ ਚੋਰ ਪਹਿਲੀ ਮੰਜ਼ਿਲ 'ਤੇ ਪਹੁੰਚਿਆ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਿਆ ਹੈ। ਰਾਤ ਤਕਰੀਬਨ 3.40 ਵਜੇ ਚੋਰ ਮੋਬਾਈਲ 'ਤੇ ਕਿਸੇ ਨਾਲ ਗੱਲ ਕਰਦਾ ਹੋਇਆ ਵੇਖਿਆ ਜਾ ਰਿਹਾ ਹੈ। ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਹਾਸਲ ਕਰ ਲਈ ਹੈ। ਪੁਲਸ ਚੋਰ ਦੀ ਭਾਲ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲਾਂ ਕੈਨੇਡਾ ਭੇਜਣ ਦੇ ਸੁਫ਼ਨੇ ਦਿਖਾ ਕੇ ਮਾਰੀ ਠੱਗੀ, ਫੇਰ ਕੋਰਟ ਕੇਸ 'ਚ ਵੀ ਫਸਾਇਆ
NEXT STORY