ਮਲੋਟ (ਜੁਨੇਜਾ): ਅੱਜ ਸਵੇਰੇ ਮਲੋਟ ਵਿਖੇ ਟਰੱਕ ਯੂਨੀਅਨ ਦੇ ਸਾਹਮਣੇ ਮੁਹੱਲੇ ਵਿਚ ਇਕ ਘਰ ਅੰਦਰ ਅੱਗ ਲੱਗ ਗਈ ਜਿਸ ਵਿਚ ਮਾਂ ਪੁੱਤਰ ਸਮੇਤ ਤਿੰਨ ਝੁਲਸ ਗਏ। ਇਹ ਹਾਦਸਾ ਉਸ ਵੇਲੇ ਵਾਪਰਿਆਂ ਜਦੋਂ ਔਰਤ ਕਮਰੇ ਅੰਦਰ ਗੈਸ ਸਿਲੰਡਰ ਰੱਖ ਕਿ ਰੋਟੀ ਪਕਾ ਰਹੀ ਸੀ ਤਾਂ ਗੈਸ ਲੀਕ ਹੋਣ ਕਰਕੇ ਅੱਗ ਲੱਗ ਗਈ। ਇਸ ਹਾਦਸੇ ਵਿਚ ਉਕਤ ਔਰਤ ਉਸ ਦਾ ਪੁੱਤਰ ਅਤੇ ਇਕ ਗੁਆਂਢਣ ਅੱਗ ਦੀ ਲਪੇਟ ਵਿਚ ਆ ਗਏ। ਜ਼ਖ਼ਮੀਆਂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਸੱਦ ਲਈ ਕੈਬਨਿਟ ਮੀਟਿੰਗ, ਹੋ ਸਕਦੇ ਨੇ ਅਹਿਮ ਫ਼ੈਸਲੇ
ਇਸ ਸਬੰਧੀ ਮੁਹੱਲਾ ਅਜੀਤ ਨਗਰ ਵਾਰਡ 11 ਦੇ ਸੋਨੂੰ ਸਿੰਘ ਨੇ ਦੱਸਿਆ ਕਿ ਸਵੇਰੇ 9 ਵਜੇ ਘਰ ਪਿੰਦਰ ਕੌਰ ਘਰ ਅੰਦਰ ਕਮਰੇ ਵਿਚ ਵਿਚ ਖਾਣਾ ਬਣਾ ਰਹੀ ਸੀ। ਇਸ ਮੌਕੇ ਰਸੋਈ ਗੈਸ ਲੀਕ ਹੋਣ ਕਰਕੇ ਉਸ ਨੂੰ ਅੱਗ ਲੱਗ ਗਈ। ਅੱਗ ਬੁਰੀ ਤਰ੍ਹਾਂ ਫੈਲ ਗਈ ਜਿਸ ਨਾਲ ਘਰ ਵਿਚ ਚੀਕ ਚਿਹਾੜਾ ਮੱਚ ਗਿਆ। ਇਸ ਹਾਦਸੇ ਵਿਚ ਉਕਤ ਔਰਤ ਪਿੰਦਰ ਕੌਰ (40 ਸਾਲ) ਪਤਨੀ ਮਨਜੀਤ ਸਿੰਘ, ਉਸ ਦਾ 18 ਸਾਲ ਦਾ ਲੜਕਾ ਬੌਬੀ ਅਤੇ ਗੁਆਂਢਣ ਨਮਨਦੀਪ ਕੌਰ ਅੱਗ ਦੀ ਲਪੇਟ ਵਿਚ ਆ ਗਏ। ਜਿਸ ਕਾਰਨ ਮਾਂ ਪੁੱਤਰ ਅਤੇ ਗੁਆਂਢਣ ਔਰਤ ਬੁਰੀ ਤਰ੍ਹਾਂ ਝੁਲਸ ਗਏ।
ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ ਨੂੰ ਜਾਗਰੂਕ ਕਰਨ ਜਾ ਰਹੇ ਖੇਤੀਬਾੜੀ ਅਫ਼ਸਰ ਨਾਲ ਵਾਪਰ ਗਈ ਅਣਹੋਣੀ
ਹਾਦਸੇ ਦੌਰਾਨ ਪਿੰਦਰ ਕੌਰ ਦੀ ਲੜਕੀ ਸੁਮਨ ਕੌਰ ਬਾਹਰ ਵੇਹੜੇ ਵਿਚ ਝਾੜੂ ਮਾਰ ਰਹੀ ਸੀ ਅਤੇ ਛੋਟਾ ਲੜਕਾ ਲਾਡੀ ਕੋਲ ਖੇਡ ਰਿਹਾ ਸੀ । ਜਿਸ ਕਰਕੇ ਉਹ ਵਾਲ ਵਾਲ ਬਚ ਗਏ। ਇਸ ਘਟਨਾ ਸਬੰਧੀ ਅੱਗ ਦੀ ਲਪੇਟ ਵਿਚ ਆਉਣ ਵਾਲਿਆਂ ਅਤੇ ਬੱਚਿਆਂ ਵੱਲੋਂ ਮਚਾਏ ਸ਼ੋਰ ਤੋਂ ਬਾਅਦ ਲੋਕਾਂ ਨੇ ਇਕੱਠੇ ਹੋਕੇ ਅੱਗ 'ਤੇ ਕਾਬੂ ਪਾਇਆ। ਲੋਕਾਂ ਨੇ ਤਿੰਨਾਂ ਜ਼ਖ਼ਮੀਆਂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਾਇਆ। ਜਿੱਥੇ ਡਾਕਟਰਾਂ ਨੇ ਇਲਾਜ ਸ਼ੁਰੂ ਕਰ ਦਿੱਤਾ। ਤਿੰਨਾਂ ਜ਼ਖ਼ਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਰੂੰ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 16 ਗੱਡੀਆਂ ਤਾਇਨਾਤ
NEXT STORY