ਨੈਸ਼ਨਲ ਡੈਸਕ : ਕੇਰਲ 'ਚ ਦੁਰਲੱਭ ਅਤੇ ਘਾਤਕ ਦਿਮਾਗੀ ਲਾਗ 'ਅਮੀਬਿਕ ਮੈਨਿਨਜੋਏਂਸੇਫਲਾਈਟਿਸ' ਕਾਰਨ ਮੌਤਾਂ ਦੀ ਲੜੀ ਜਾਰੀ ਹੈ। ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਕੋਝੀਕੋਡ ਮੈਡੀਕਲ ਕਾਲਜ ਵਿੱਚ ਇੱਕ ਮਰੀਜ਼ ਦੀ ਮੌਤ ਦੇ ਨਾਲ ਸੂਬੇ 'ਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਛੇ ਹੋ ਗਈ ਹੈ। ਮਲੱਪੁਰਮ ਜ਼ਿਲ੍ਹੇ ਦੇ ਚੇਲਾਂਬਰਾ ਦੇ ਰਹਿਣ ਵਾਲੇ 47 ਸਾਲਾ ਸ਼ਾਜੀ ਨੂੰ 9 ਅਗਸਤ ਨੂੰ ਕੋਝੀਕੋਡ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ...ਫੜੀ ਗਈ ਰਿਸ਼ਵਤਖੋਰ ਪ੍ਰਿੰਸੀਪਲ ! 50 ਹਜ਼ਾਰ ਦੀ ਰਿਸ਼ਵਤ ਲੈਂਦੀ ਰੰਗੇ ਹੱਥੀਂ ਕਾਬੂ, ਗ੍ਰਿਫ਼ਤਾਰ ਕਰ ਕੇ ਭੇਜਿਆ ਜੇਲ੍ਹ
ਹਸਪਤਾਲ ਪ੍ਰਸ਼ਾਸਨ ਦੇ ਅਨੁਸਾਰ ਉਸਦੀ ਹਾਲਤ ਨਾਜ਼ੁਕ ਹੋ ਗਈ ਅਤੇ ਵੀਰਵਾਰ ਸਵੇਰੇ ਉਸਦੀ ਮੌਤ ਹੋ ਗਈ। ਜ਼ਰੂਰੀ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਸਿਹਤ ਅਧਿਕਾਰੀਆਂ ਦੇ ਅਨੁਸਾਰ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਸ਼ਾਜੀ ਇਸ ਲਾਗ ਦੀ ਲਪੇਟ ਵਿੱਚ ਕਿਵੇਂ ਆਇਆ। ਇਹ ਬਿਮਾਰੀ ਆਮ ਤੌਰ 'ਤੇ ਦੂਸ਼ਿਤ ਪਾਣੀ ਵਿੱਚ ਪਾਏ ਜਾਣ ਵਾਲੇ ਅਮੀਬਾ ਕਾਰਨ ਹੁੰਦੀ ਹੈ। ਵਰਤਮਾਨ 'ਚ ਕੋਝੀਕੋਡ ਮੈਡੀਕਲ ਕਾਲਜ 'ਚ ਇਸ ਲਾਗ ਤੋਂ ਪੀੜਤ 10 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ...ਗਡਕਰੀ ਨੇ ਸਮੀਖਿਆ ਮੀਟਿੰਗ ਮਗਰੋਂ ਲਿਆ ਐਕਸ਼ਨ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ਬਾਰੇ ਦਿੱਤੇ ਵੱਡੇ ਹੁਕਮ
ਇਸ ਤੋਂ ਪਹਿਲਾਂ ਸੋਮਵਾਰ ਨੂੰ, ਮਲੱਪੁਰਮ ਜ਼ਿਲ੍ਹੇ ਦੇ ਵਾਂਡੂਰ ਇਲਾਕੇ ਦੀ ਇੱਕ 54 ਸਾਲਾ ਔਰਤ ਦੀ ਵੀ ਇਸੇ ਬਿਮਾਰੀ ਨਾਲ ਮੌਤ ਹੋ ਗਈ ਸੀ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਜੁਲਾਈ ਤੋਂ "ਦਿਮਾਗੀ ਬੁਖਾਰ" ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ, ਰਾਜ ਦੇ ਉੱਤਰੀ ਜ਼ਿਲ੍ਹਿਆਂ 'ਚ ਖੂਹਾਂ ਅਤੇ ਤਲਾਬਾਂ ਦੀ ਕਲੋਰੀਨੇਸ਼ਨ ਸਮੇਤ ਸਫਾਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ਾਂ 'ਚ ਵੀ ਹੋ ਸਕਣਗੀਆਂ UPI Payments! ਸਰਕਾਰ ਨੇ ਚੁੱਕਿਆ ਵੱਡਾ ਕਦਮ
NEXT STORY