ਤਰਨਤਾਰਨ— ਗਊਸ਼ਾਲਾ ਵਿਚ ਰੰਗਰਲੀਆਂ ਮਨਾਉਣ ਤੋਂ ਰੋਕਣ 'ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਤਰਨਤਾਰਨ ਦੇ ਪਿੰਡ ਸਰਹਾਲੀ ਕਲਾਂ ਦੀ ਗਊਸ਼ਾਲਾ ਵਿਚ ਪਿੰਡ ਦਾ ਹੀ ਇਕ ਨੌਜਵਾਨ ਕੁਲਦੀਪ ਸਿੰਘ ਇਕ ਕੁੜੀ ਨੂੰ ਰੰਗਰਲੀਆਂ ਮਨਾਉਣ ਨੂੰ ਲੈ ਕੇ ਆਇਆ ਸੀ। ਸੇਵਾਦਾਰਾਂ ਵੱਲੋਂ ਇਸ ਦਾ ਵਿਰੋਧ ਕੀਤੇ ਜਾਣ 'ਤੇ ਕੁਲਦੀਪ ਆਪਣੇ ਸਾਥੀਆਂ ਨੂੰ ਲੈ ਕੇ ਆ ਗਿਆ ਅਤੇ ਸੇਵਾਦਾਰਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿਚ ਸੇਵਾਦਾਰ ਜਰਨੈਲ ਸਿੰਘ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਸਾਰੇ ਦੋਸ਼ੀ ਫਰਾਰ ਹੋ ਗਏ ਹਨ। ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਦੁਕਾਨ 'ਤੇ ਗਿਆ ਸੀ ਪਰਿਵਾਰ, ਜਦ ਸ਼ਾਮ ਨੂੰ ਪਰਤਿਆ ਘਰ ਤਾਂ ਅੰਦਰ ਦਾ ਹਾਲ ਦੇਖ ਰਹਿ ਗਿਆ ਦੰਗ
NEXT STORY