ਭਿਖੀਵਿੰਡ/ਤਰਨਤਾਰਨ (ਭਾਟੀਆ, ਰਾਜੂ) : ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਅਮੀਸ਼ਾਹ ਵਿਖੇ ਜਿਮ ਦਾ ਸਾਮਾਨ ਚੁੱਕਣ ਤੋਂ ਰੋਕਣ 'ਤੇ ਇਕ ਨੌਜਵਾਨ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਮਾਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਖਾਲੜਾ ਪੁਲਸ ਨੇ 7 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਮਹਿੰਦਰ ਸਿੰਘ ਪੁੱਤਰ ਸੂਰਤਾ ਸਿੰਘ ਵਾਸੀ ਪਿੰਡ ਅਮੀਸ਼ਾਹ ਨੇ ਦੱਸਿਆ ਕਿ ਉਸ ਦਾ ਲੜਕਾ ਬਲਜਿੰਦਰ ਸਿੰਘ ਉਰਫ ਕਾਕਾ ਕਬੱਡੀ ਦਾ ਖਿਡਾਰੀ ਹੈ ਅਤੇ ਰੋਜ਼ਾਨਾ ਪਿੰਡ ਦੇ ਬਾਹਰਵਾਰ ਬਣੇ ਸ਼ਹੀਦ ਜਸਵੰਤ ਸਿੰਘ ਕਲੱਬ 'ਚ ਕਸਰਤ ਕਰਨ ਲਈ ਜਾਂਦਾ ਹੈ। ਬੀਤੀ ਸ਼ਾਮ ਜਦ ਬਲਜਿੰਦਰ ਸਿੰਘ ਕਸਰਤ ਕਰਨ ਲਈ ਗਿਆ ਤਾਂ ਕੁਝ ਸਮੇਂ ਬਾਅਦ ਪਿੰਡ ਦਾ ਹੀ ਗੁਰਲਾਲ ਸਿੰਘ ਉਰਫ ਲਾਲਾ ਆਪਣੇ 6-7 ਸਾਥੀਆਂ ਨਾਲ ਆ ਗਿਆ ਅਤੇ ਕਿਹਾ ਕਿ ਬਲਜਿੰਦਰ ਸਿੰਘ ਵੱਲੋਂ ਸਾਨੂੰ ਜਿਮ ਦਾ ਸਾਮਾਨ ਚੁੱਕਣ ਤੋਂ ਰੋਕਣ ਦਾ ਮਜ਼ਾ ਦੱਸ ਦਿਓ, ਜਿਸ 'ਤੇ ਉਕਤ ਵਿਅਕਤੀਆਂ ਨੇ ਸਿੱਧੀਆਂ ਗੋਲੀਆਂ ਚਲਾਈਆਂ ਅਤੇ ਗੁਰਲਾਲ ਸਿੰਘ ਨੇ ਦਸਤੀ ਪਿਸਟਲ ਨਾਲ ਫਾਇਰ ਕੀਤਾ, ਜਿਸ ਨਾਲ ਉਸ ਦਾ ਲੜਕਾ ਜ਼ਖਮੀ ਹੋ ਗਿਆ ਅਤੇ ਉਕਤ ਵਿਅਕਤੀ ਧਮਕੀਆਂ ਦਿੰਦੇ ਹੋਏ ਉੱਥੋਂ ਦੀ ਚਲੇ ਗਏ।
ਇਹ ਵੀ ਪੜ੍ਹੋ : ਪਾਕਿ 'ਚ ਰੇਲ ਹਾਦਸੇ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ SGPC 1-1 ਲੱਖ ਰੁਪਏ ਦੇਵੇਗੀ
ਘਟਨਾ ਤੋਂ ਬਾਅਦ ਉਸ ਨੇ ਆਪਣੇ ਲੜਕੇ ਨੂੰ ਖਾਲੜਾ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੋਂ ਬਾਅਦ 'ਚ ਡਾਕਟਰਾਂ ਨੇ ਅਮਨਦੀਪ ਹਸਪਤਾਲ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਇਸ ਸਬੰਧੀ ਏ. ਐੱਸ. ਆਈ. ਤਰਸੇਮ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਗੁਰਲਾਲ ਸਿੰਘ ਉਰਫ ਲਾਲਾ ਪੁੱਤਰ ਦੇਸਾ ਸਿੰਘ, ਦੇਸਾ ਸਿੰਘ ਪੁੱਤਰ ਕੇਵਲ ਸਿੰਘ, ਗੁਰਜੋਤ ਸਿੰਘ ਪੁੱਤਰ ਨਾਇਬ ਸਿੰਘ, ਲਵਪ੍ਰੀਤ ਸਿੰਘ ਪੁੱਤਰ ਸੁਖਚੈਨ ਸਿੰਘ, ਸੁਖਚੈਨ ਸਿੰਘ ਪੁੱਤਰ ਕੇਵਲ ਸਿੰਘ, ਗੁਰਮੁੱਖ ਸਿੰਘ ਪੁੱਤਰ ਰਾਜਕੋਤ ਸਿੰਘ ਅਤੇ ਕਰਮਜੀਤ ਸਿੰਘ ਪੁੱਤਰ ਗੁਰਭੇਜ ਸਿੰਘ ਵਾਸੀਆਨ ਸੁਰਸਿੰਘ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਸ਼ਗਨ ਦਾ ਇੰਤਜ਼ਾਰ ਕਰ ਰਹੀਆਂ ਨੇ ਜਲੰਧਰ ਜ਼ਿਲ੍ਹੇ ਦੀਆਂ 2074 ਲਾੜੀਆਂ
ਢੀਂਡਸਾ ਵੱਲੋਂ ਨਵੀਂ ਪਾਰਟੀ ਦਾ ਐਲਾਨ ਕਰਨ 'ਤੇ ਜਾਣੋ ਕੀ ਬੋਲੇ ਬੈਂਸ
NEXT STORY