ਫਿਰੋਜ਼ਪੁਰ (ਨਾਗਪਾਲ)-ਆਰੀਆ ਸਮਾਜ ਫਾਜ਼ਿਲਕਾ ਦੀ ਇਕ ਮੀਟਿੰਗ ਅੱਜ ਮੰਦਰ ਹਾਲ ’ਚ ਹੋਈ, ਜਿਸ ਵਿਚ ਸਰਬਸੰਮਤੀ ਨਾਲ ਐਡਵੋਕੇਟ ਸੰਜੀਵ ਮੱਕਡ਼ ਨੂੰ ਆਰੀਆ ਸਮਾਜ ਫਾਜ਼ਿਲਕਾ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਮੀਟਿੰਗ ਵਿਚ ਸਭ ਤੋਂ ਪਹਿਲਾਂ ਸਾਬਕਾ ਪ੍ਰਧਾਨ ਡਾ. ਅਮਰ ਲਾਲ ਬਾਘਲਾ, ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ, ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਤੋਂ ਪਹਿਲਾਂ ਪੁਰਾਣੇ ਪ੍ਰਧਾਨ ਡਾ. ਨਵਦੀਪ ਜਸੂਜਾ ਨੇ ਆਪਣੇ 2 ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਅਤੇ ਲੇਖੇ ਦਾ ਬਿਊਰਾ ਦਿੱਤਾ। ਨਵਾਂ ਪ੍ਰਧਾਨ ਚੁਣਨ ਲਈ ਆਰੀਆ ਸਮਾਜ ਫਾਜ਼ਿਲਕਾ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਮੈਂਬਰ ਸਤੀਸ਼ ਆਰੀਆ ਨੂੰ ਚੋਣ ਅਧਿਕਾਰੀ ਬਣਾਇਆ ਗਿਆ। ਉਨ੍ਹਾਂ ਵੱਲੋਂ ਹਾਜ਼ਰ ਸਾਰੇ ਮੈਂਬਰਾਂ ਦੀ ਰਾਏ ਲੈਣ ਮਗਰੋਂ ਸਰਬਸੰਮਤੀ ਨਾਲ ਐਡਵੋਕੇਟ ਸੰਜੀਵ ਮੱਕਡ਼ ਨੂੰ ਅਗਲੇ 2 ਸਾਲਾਂ ਲਈ ਪ੍ਰਧਾਨ ਚੁਣਿਆ ਗਿਆ। ਮੀਟਿੰਗ ਵਿਚ ਪ੍ਰਫੁੱਲ ਚੰਦਰ ਨਾਗਪਾਲ ਨੇ ਡਾ. ਨਵਦੀਪ ਜਸੂਜਾ ਦੇ 2 ਸਾਲਾਂ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਸਭ ਤੋਂ ਵੱਡਾ ਸਨਮਾਨ ਸਮਾਗਮ ਬੀਤੇ ਸਾਲ 28 ਅਕਤੂਬਰ ਨੂੰ ਕਰਵਾਇਆ ਗਿਆ, ਜਿਸ ਵਿਚ ਪੰਜਾਬ ਕੇਸਰੀ ਅਖਬਾਰ ਗਰੁੱਪ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਚੋਪਡ਼ਾ ਦੇ ਹੱਥੋਂ ਸ਼ਹਿਰ ਦੇ ਬਜ਼ੁਰਗਾਂ, ਹੁਸ਼ਿਆਰ ਵਿਦਿਆਰਥੀਆਂ ਅਤੇ ਵੱਖ-ਵੱਖ ਖੇਤਰਾਂ ’ਚ ਕੰਮ ਕਰਨ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੁਸ਼ੀਲ ਵਰਮਾ, ਕਿਸ਼ੋਰ ਚੰਦ ਪੁੰਛੀ, ਪ੍ਰਫੁੱਲ ਚੰਦਰ ਨਾਗਪਾਲ, ਸੱਤਿਆ ਸਰੂਪ ਪੁੰਛੀ, ਪ੍ਰਦੀਪ ਅਰੋਡ਼ਾ, ਅਨੁਪ ਪੁੰਛੀ, ਸੁਨੀਲ ਨਾਗਪਾਲ, ਸ਼ਾਮ ਮੁਨੀ, ਹਰਬੰਸ ਲਾਲ, ਲਲਿਤ ਕੀਰਤੀ ਮਲਿਕ, ਵੇਦ ਪ੍ਰਕਾਸ਼ ਸ਼ਾਸਤਰੀ, ਅਭੇ ਚਾਵਲਾ, ਰਵੀ ਅਰੋਡ਼ਾ, ਅਰੁਣ ਮਿੱਢਾ, ਵਿਜੇ ਕਾਪਡ਼ੀ, ਗੌਤਮ ਵਰਮਾ ਆਦਿ ਮੌਜੂਦ ਸਨ। ਇਸ ਤੋਂ ਪਹਿਲਾਂ ਪ੍ਰੋਹਿਤ ਪ੍ਰੇਮ ਨਾਰਾਇਣ ਵਿਦਿਆਰਥੀ ਵੱਲੋਂ ਵੈਦਿਕ ਮੰਤਰਾਂ ਨਾਲ ਹਵਨ ਯੱਗ ਕਰਵਾਇਆ ਗਿਆ।
‘ਮੁਕਾਬਲੇ ਬੱਚਿਆਂ ’ਚ ਲੁਕੀ ਪ੍ਰਤਿਭਾ ਨੂੰ ਜਗਾਉਂਦੇ ਹਨ’
NEXT STORY