ਚੰਡੀਗੜ੍ਹ (ਹਾਂਡਾ) – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਕਿਸੇ ਔਰਤ ਦੇ ਪਹਿਲੇ ਪਤੀ ਦੀਆਂ 2 ਸੰਤਾਨਾਂ ਹਨ ਅਤੇ ਦੂਜੇ ਵਿਆਹ ਤੋਂ ਬਾਅਦ ਉਹ ਗਰਭਵਤੀ ਹੁੰਦੀ ਹੈ ਤਾਂ ਉਸ ਨੂੰ ਮੈਟਰਨਿਟੀ ਲੀਵ ਦਾ ਲਾਭ ਨਹੀਂ ਮਿਲ ਸਕਦਾ। ਉਕਤ ਹੁਕਮ ਪੀ. ਜੀ. ਆਈ. ਵਿਚ ਤਾਇਨਾਤ ਇਕ ਸਟਾਫ ਨਰਸ ਦੀ ਪਟੀਸ਼ਨ ’ਤੇ ਡਿਵੀਜ਼ਨ ਬੈਂਚ ਨੇ ਸੁਣਾਇਆ ਹੈ।
ਔਰਤ ਨੇ ਪਟੀਸ਼ਨ ਵਿਚ ਦੱਸਿਆ ਸੀ ਕਿ ਉਸ ਦਾ ਵਿਆਹ ਜਿਸ ਵਿਅਕਤੀ ਨਾਲ ਹੋਇਆ ਹੈ, ਉਹ ਪਹਿਲਾਂ ਵੀ ਵਿਆਹਿਆ ਹੋਇਆ ਹੈ, ਜਿਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀਆਂ 2 ਸੰਤਾਨਾਂ ਹਨ। ਉਸ ਨੇ ਕਿਹਾ ਕਿ ਹੁਣ ਉਹ ਮਾਂ ਬਣੀ ਹੈ ਇਸ ਲਈ ਉਸ ਦਾ ਵੀ ਮੈਟਰਨਿਟੀ ਲੀਵ ਦਾ ਹੱਕ ਬਣਦਾ ਹੈ ਪਰ ਹਾਈਕੋਰਟ ਨੇ ਪੀ. ਜੀ. ਆਈ. ਪ੍ਰਸ਼ਾਸਨ ਅਤੇ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਕਿਹਾ ਕਿ ਮੈਟਰਨਿਟੀ ਲੀਵ ਦਾ ਅਧਿਕਾਰ ਸਿਰਫ 2 ਬੱਚਿਆਂ ਤੱਕ ਹੀ ਮਿਲਦਾ ਹੈ, ਇਸ ਲਈ ਪਟੀਸ਼ਨਰ ਨੂੰ ਹੁਣ ਉਕਤ ਅਧਿਕਾਰ ਨਹੀਂ ਦਿੱਤਾ ਜਾ ਸਕਦਾ। ਇਸ ਦੇ ਨਾਲ ਹੀ ਔਰਤ ਦੀ ਪਟੀਸ਼ਨ ਖਾਰਿਜ ਕਰ ਦਿੱਤੀ ਗਈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਮੋਗਾ ’ਚ ਦੋ ਸਕੀਆਂ ਭੈਣਾਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲਾ ਕਾਤਲ 24 ਘੰਟਿਆਂ ’ਚ ਗ੍ਰਿਫ਼ਤਾਰ
NEXT STORY