ਲੁਧਿਆਣਾ (ਬਹਿਲ) : ਤਾਲਾਬੰਦੀ ਦੌਰਾਨ 25 ਮਈ ਤੋਂ ਸ਼ੁਰੂ ਹੋਈ ਲੁਧਿਆਣਾ-ਦਿੱਲੀ ਫਲਾਈਟ ਨੂੰ ਇਕ ਮਹੀਨਾ ਪੂਰਾ ਹੋ ਗਿਆ। ਇਸ ਸਮੇਂ ਦੌਰਾਨ ਹਫਤੇ ਦੇ ਹਰ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਸਾਹਨੇਵਾਲ ਏਅਰਪੋਰਟ ਤੋਂ ਕੁੱਲ 19 ਉਡਾਨਾਂ ਆਪਰੇਟ ਹੋਈਆਂ, ਜਿਨ੍ਹਾਂ 'ਚ ਦਿੱਲੀ ਤੋਂ ਅਲਾਇੰਸ ਏਅਰ ਦਾ 72 ਸੀਟਰ ਏਅਰਕ੍ਰਾਫਟ ਏ. ਟੀ. ਆਰ.-72 ਆਪਣੀ ਸਮਰੱਥਾ ਤੋਂ 50 ਫੀਸਦੀ ਘੱਟ ਯਾਤਰੀਆਂ ਨਾਲ ਲੁਧਿਆਣਾ ਲੈਂਡ ਹੋਇਆ ਅਤੇ ਲੁਧਿਆਣਾ ਤੋਂ ਦਿੱਲੀ ਲਈ ਯਾਤਰੀਆਂ ਦਾ ਗ੍ਰਾਫ 80 ਫੀਸਦੀ ਡਾਊਨ ਰਿਹਾ।
ਸਾਹਨੇਵਾਲ ਏਅਰਪੋਰਟ ’ਤੇ 19 ਉਡਾਣਾਂ ਦੌਰਾਨ 532 ਯਾਤਰੀ ਦਿੱਲੀ ਤੋਂ ਪੁੱਜੇ, ਜਦੋਂ ਕਿ ਲੁਧਿਆਣਾ ਤੋਂ ਸਿਰਫ 221 ਮੁਸਾਫਰ ਹੀ ਦਿੱਲੀ ਲਈ ਰਵਾਨਾ ਹੋਏ। ਹਵਾਈ ਮੁਸਾਫਰਾਂ ਦੀ ਗਿਣਤੀ ’ਚ ਭਾਰੀ ਗਿਰਾਵਟ ਦਰਜ ਹੋਣ ਪਿੱਛੇ ਮਹਾਮਾਰੀ ਵੱਡਾ ਕਾਰਨ ਹੈ। ਹਾਲਾਂਕਿ 8 ਜੂਨ ਤੋਂ ਹੋਟਲਾਂ ਨੂੰ ਖੋਲ੍ਹਣ ਤੋਂ ਬਾਅਦ ਮੁਸਾਫਰਾਂ ਦੀ ਗਿਣਤੀ ’ਚ ਵਾਧਾ ਹੋਣ ਦੀ ਪੂਰੀ ਆਸ ਸੀ ਪਰ ਦਿੱਲੀ 'ਚ ਕੋਰੋਨਾ ਦੇ ਮਰੀਜ਼ਾਂ ਦੀ ਤੇਜ਼ੀ ਨਾਲ ਵੱਧਦੀ ਗਿਣਤੀ ਕਾਰਨ ਲੁਧਿਆਣਾ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਦੇ ਗ੍ਰਾਫ ’ਚ ਗਿਰਾਵਟ ਲਗਾਤਾਰ ਜਾਰੀ ਹੋਣ ਤੋਂ ਏਅਰਲਾਈਨਜ਼ ਨਿਰਾਸ਼ ਹੈ। ਵੀਰਵਾਰ ਨੂੰ ਏਅਰਕ੍ਰਾਫਟ 21 ਸਵਾਰੀਆਂ ਨਾਲ ਲੈਂਡ ਹੋਇਆ ਅਤੇ ਸਿਰਫ 10 ਮੁਸਾਫਰ ਲੈ ਕੇ ਦਿੱਲੀ ਰਵਾਨਾ ਹੋਇਆ।
ਛੱਤ ਡਿੱਗਣ ਨਾਲ ਬਜ਼ੁਰਗ ਬੀਬੀ ਦੀ ਮੌਤ
NEXT STORY