ਲੁਧਿਆਣਾ (ਵਿਪਨ) : ਰੇਲਵੇ ਪ੍ਰਸ਼ਾਸਨ ਵਲੋਂ ਯਾਤਰੀਆਂ ਨੂੰ ਬਹੁਤ ਵੱਡੀ ਸਹੂਲਤ ਦਿੰਦੇ ਹੋਏ ਉਨ੍ਹਾਂ ਨੂੰ ਟਰੇਨਾਂ 'ਚ ਦੇਸ਼-ਵਿਦੇਸ਼ ਦੀਆਂ ਮਸ਼ਹੂਰ ਖਾਣੇ ਵਾਲੀਆਂ ਕੰਪਨੀਆਂ ਵਲੋਂ ਤਿਆਰ ਕੀਤਾ ਹੋਇਆ ਭੋਜਨ ਮੁਹੱਈਆ ਕਰਾਇਆ ਜਾਵੇਗਾ। ਯਾਤਰੀਆਂ ਨੂੰ ਇਨ੍ਹਾਂ ਖਾਣ ਵਾਲੀਆਂ ਵਸਤੂਆਂ 'ਚ ਕਿਸੇ ਤਰ੍ਹਾਂ ਦੀ ਕਮੀ ਪਾਏ ਜਾਣ 'ਤੇ ਇਸ ਨੂੰ ਮੁਹੱਈਆ ਕਰਾਉਣ ਵਾਲੀ ਕੰਪਨੀ 'ਤੇ ਕਾਰਵਾਈ ਵੀ ਹੋਵੇਗੀ। ਰੇਲ ਪ੍ਰਸ਼ਾਸਨ ਦੀ ਸੰਸਥਾ 'ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ' ਯਾਤਰੀਆਂ ਨੂੰ ਸਹੂਲਤਾਂ ਮੁਹੱਈਆ ਕਰਾਉਣ ਲਈ ਉਨ੍ਹਾਂ ਨੂੰ ਯਾਤਰਾ ਦੌਰਾਨ ਉਨ੍ਹਾਂ ਦੀ ਸੀਟ 'ਤੇ ਦੇਸ਼-ਵਿਦੇਸ਼ ਦੀਆਂ ਨਾਮੀ ਕੰਪਨੀਆਂ ਵਲੋਂ ਤਿਆਰ ਕੀਤਾ ਖਾਣਾ ਮੁਹੱਈਆ ਕਰਾਵੇਗੀ।
ਪਿਥੋ ਦੇ ਪਟਵਾਰਖਾਨੇ ਦਾ ਰਿਕਾਰਡ ਗਲੀਆਂ 'ਚ ਖਿੱਲਰਿਆ ਮਿਲਿਆ, ਲੋਕਾਂ 'ਚ ਰੋਸ
NEXT STORY