ਚੰਡੀਗੜ੍ਹ, (ਸੁਸ਼ੀਲ)- ਡੱਡੂਮਾਜਰਾ ਤੋਂ ਨਾਬਾਲਗ ਲੜਕੀ ਨੂੰ ਅਗਵਾ ਕਰਨ ਵਾਲੇ ਨੇ ਜਬਰ-ਜ਼ਨਾਹ ਵੀ ਕੀਤਾ ਸੀ। ਇਹ ਖੁਲਾਸਾ ਪੀੜਤਾ ਨੇ ਸੋਮਵਾਰ ਨੂੰ ਪੁਲਸ ਦੇ ਸਾਹਮਣੇ ਦਿੱਤੇ ਬਿਆਨਾਂ 'ਚ ਕੀਤਾ। ਪੁਲਸ ਨੇ ਪੀੜਤਾ ਦਾ ਮੈਡੀਕਲ ਕਰਵਾ ਕੇ ਉਸਦੇ ਅਦਾਲਤ ਨੇ ਧਾਰਾ 164 ਦੇ ਬਿਆਨ ਦਰਜ ਕਰਵਾਏ। ਮੈਡੀਕਲ 'ਚ ਜਬਰ-ਜ਼ਨਾਹ ਦੀ ਪੁਸ਼ਟੀ ਹੋਣ ਮਗਰੋਂ ਮਲੋਆ ਥਾਣਾ ਪੁਲਸ ਨੇ ਮੁੱਲਾਂਪੁਰ ਵਾਸੀ ਨੌਜਵਾਨ 'ਤੇ ਅਗਵਾ ਕਰਨ ਦੇ ਨਾਲ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮੁਲਜ਼ਮ ਨੂੰ ਦੇਰ ਰਾਤ ਤਕ ਦਬੋਚ ਲਏਗੀ।
ਡੱਡੂਮਾਜਰਾ ਵਾਸੀ ਨੇ ਮਲੋਆ ਥਾਣਾ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਦੀ ਸਾਢੇ 17 ਸਾਲ ਦੀ ਬੇਟੀ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ। ਮਲੋਆ ਥਾਣੇ ਦੀ ਪੁਲਸ ਨੇ ਲੜਕੀ ਦਾ ਅਗਵਾ ਕਰਨ ਸਬੰਧੀ ਮਾਮਲਾ ਦਰਜ ਕੀਤਾ ਸੀ। 14 ਜਨਵਰੀ ਨੂੰ ਲੜਕੀ ਦਾ ਸੁਰਾਗ ਲਾ ਕੇ ਪਰਿਵਾਰਕ ਮੈਂਬਰ ਉਸਨੂੰ ਘਰ ਲੈ ਆਏ। ਲੜਕੀ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਮੁੱਲਾਂਪੁਰ ਦੇ ਨੌਜਵਾਨ ਨੇ ਉਸਨੂੰ ਅਗਵਾ ਕਰਕੇ ਜਬਰ-ਜ਼ਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪਰਿਵਾਰਕ ਮੈਂਬਰ ਲੜਕੀ ਨੂੰ ਪੁਲਸ ਕੋਲ ਲੈ ਕੇ ਗਏ ਅਤੇ ਮਲੋਆ ਥਾਣਾ ਪੁਲਸ ਨੇ ਲੜਕੀ ਦੇ ਬਿਆਨ ਦਰਜ ਕੀਤੇ। ਮਲੋਆ ਥਾਣਾ ਪੁਲਸ ਨੇ ਲੜਕੀ ਦਾ ਮੈਡੀਕਲ ਕਰਵਾਇਆ। ਮੈਡੀਕਲ 'ਚ ਜਬਰ-ਜ਼ਨਾਹ ਦੀ ਪੁਸ਼ਟੀ ਹੋਣ 'ਤੇ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਸ਼ਹੀਦ ਭਗਤ ਸਿੰਘ ਆਟੋ ਯੂਨੀਅਨ ਭੋਗਪੁਰ ਵੱਲੋਂ ਰੋਸ ਪ੍ਰਦਰਸ਼ਨ
NEXT STORY