ਜ਼ੀਰਾ (ਅਕਾਲੀਆਂ ਵਾਲਾ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ 'ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਅਤੇ ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰੇਗੀ ਕਿਉਂਕਿ ਅਜੇ ਸਰਕਾਰ ਨੂੰ ਹੋਂਦ 'ਚ ਆਏ ਨੂੰ ਸਾਲ ਵੀ ਨਹੀਂ ਹੋਇਆ।
ਇਸ ਦੇ ਬਾਵਜੂਦ ਸਰਕਾਰ ਕੀਤੇ ਵਾਅਦਿਆਂ ਦੀ ਪੂਰਤੀ ਦਾ ਦੌਰ ਸ਼ੁਰੂ ਕਰ ਚੁੱਕੀ ਹੈ। ਜਨਵਰੀ ਦੇ ਪਹਿਲੇ ਹਫਤੇ ਮਾਲਵੇ ਦੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਸਕੀਮ ਦਾ ਆਰੰਭ ਕਰ ਕੇ ਜੋ ਪਹਿਲ-ਕਦਮੀ ਕੀਤੀ ਜਾ ਰਹੀ ਹੈ, ਇਸ ਨਾਲ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਇਹ ਵਿਚਾਰ ਸਾਬਕਾ ਮੰਤਰੀ ਜਥੇ. ਇੰਦਰਜੀਤ ਸਿੰਘ ਜ਼ੀਰਾ ਅਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਖੰਨਾ ਨੇ ਟਰੱਕ ਯੂਨੀਅਨ ਦੇ ਪ੍ਰਧਾਨ ਹਰੀਸ਼ ਜੈਨ ਗੋਗਾ ਦੇ ਨਿਵਾਸ ਸਥਾਨ 'ਤੇ ਸਾਂਝੇ ਕੀਤੇ। ਉਹ ਅੱਜ ਇਥੇ ਗੋਗਾ ਜੈਨ ਦੇ ਪੋਤਰੇ ਦੇ ਖੁਸ਼ੀ ਸਮਾਗਮ 'ਚ ਭਾਗ ਲੈਣ ਲਈ ਆਏ ਸਨ। ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਕਾਲੇ ਕਾਰਨਾਮੇ ਜਨਤਕ ਹੋਣ ਦੇ ਨਾਲ ਲੋਕਾਂ ਦਾ ਵਿਸ਼ਵਾਸ ਅਕਾਲੀ ਦਲ ਤੋਂ ਉੱਠ ਰਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਜੋ ਅਕਾਲੀ ਦਲ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ, ਉਸ ਨੂੰ ਵੀ ਸਖਤ ਸਟੈਂਡ ਇਸ ਮੁੱਦੇ 'ਤੇ ਲੈਣੇ ਚਾਹੀਦੇ ਹਨ। ਇਸ ਮੌਕੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਹਰੀਸ਼ ਜੈਨ ਗੋਗਾ ਪ੍ਰਧਾਨ ਟਰੱਕ ਯੂਨੀਅਨ, ਚੇਅਰਮੈਨ ਮਹਿੰਦਰਜੀਤ ਸਰਪੰਚ ਆਦਿ ਹਾਜ਼ਰ ਸਨ।
ਖਪਤਕਾਰਾਂ ਦਾ ਨਵਾਂ ਸਾਲ ਪਾਵਰ ਕੱਟਾਂ ਨਾਲ ਮਨਾਏਗਾ ਵਿਭਾਗ
NEXT STORY