ਸਪੋਰਟ ਡੈਸਕ : ਪੰਜਾਬ ਦੇ ਬਟਾਲਾ ਜ਼ਿਲ੍ਹੇ ਨਾਲ ਸਬੰਧਤ 65 ਸਾਲਾ ਸਾਬਕਾ ਸੂਬੇਦਾਰ ਹਰਭਜਨ ਸਿੰਘ ਨੇ ਥਾਈਲੈਂਡ ਵਿਚ ਹੋਈਆਂ ਖੇਡਾਂ ਦੌਰਾਨ 1500 ਮੀਟਰ ਦੌੜ ਵਿਚ ਇਕ ਗੋਲਡ ਮੈਡਲ ਅਤੇ 800 ਮੀਟਰ ਦੌੜ ਵਿਚ ਵੀ ਇਕ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਨਾਂ ਚਮਕਾਇਆ ਗਿਆ ਹੈ। ਉਥੇ ਹੀ ਹਰਭਜਨ ਸਿੰਘ ਦਾ ਘਰ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ।
ਮੀਡੀਆ ਨਾਲ ਗੱਲਬਾਤ ਦੌਰਾਨ ਸਾਬਕਾ ਸੂਬੇਦਾਰ ਹਰਭਜਨ ਸਿੰਘ ਨੇ ਦਸਿਆ ਕਿ ਫ਼ੌਜ ਵਿਚ ਨੌਕਰੀ ਦੌਰਾਨ ਵੀ ਉਹ ਕਰੀਬ 10 ਸਾਲ ਖੇਡਾਂ ’ਚ ਸਰਗਰਮ ਰਹੇ ਹਨ। ਉਨ੍ਹਾਂ ਦਸਿਆ ਕਿ ਥਾਈਲੈਂਡ ਓਪਨ ਮਾਸਟਰਜ਼ ਗੇਮਜ਼ ਦੌਰਾਨ 1500 ਮੀਟਰ ਅਤੇ 800 ਮੀਟਰ ਦੌੜ ਵਿਚ ਉਨ੍ਹਾਂ ਨੇ 2 ਗੋਲਡ ਮੈਡਲ ਜਿੱਤੇ ਹਨ। ਹਰਭਜਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੋਲਡ ਮੈਡਲ ਜਿੱਤੇ ਕੇ ਬਹੁਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਇਹ ਖੇਡਾਂ ਬੈਂਕਾਕ ਵਿਚ 3 ਫਰਵਰੀ ਤੋਂ 12 ਫਰਵਰੀ ਤੱਕ ਆਯੋਜਿਤ ਹੋਈਆਂ ਸਨ, ਇਨ੍ਹਾਂ ਵਿਚ ਅਥਲੈਟਿਕਸ, ਹਾਕੀ, ਫੁੱਟਬਾਲ, ਕ੍ਰਿਕਟ ਆਦਿ ਖੇਡਾਂ ਸ਼ਾਮਲ ਸਨ।
ਜੂਡੋ ਖਿਡਾਰੀ ਸੱਤਾ ਕਤਲ ਕਾਂਡ ਮਾਮਲੇ 'ਚ ਰਾਜਸਥਾਨ ਤੋਂ 3 ਕਾਤਲ ਗ੍ਰਿਫ਼ਤਾਰ, ਵੱਡੇ ਖ਼ੁਲਾਸੇ ਹੋਣ ਦੀ ਉਮੀਦ
NEXT STORY