ਕਪੂਰਥਲਾ— ਕਪੂਰਥਲਾ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦਾ ਵਟਸਐਪ ਅਕਾਊਂਟ ’ਤੇ ਤਸਵੀਰ ਲਗਾ ਕੇ ਨੌਸਰਬਾਜ ਲੋਕਾਂ ਨੂੰ ਮੈਸੇਜ ਕਰ ਰਹੇ ਹਨ। ਠੱਗਾਂ ਵੱਲੋਂ ਲੋਕਾਂ ਨੂੰ ਮੈਸੇਜ ਕੀਤਾ ਜਾ ਰਿਹਾ ਹੈ, ‘ਵੈਰੀ ਗੁੱਡ, ਦੇਅਰ ਇਜ਼ ਸਮਥਿੰਗਦ ਆਈ ਨੀਡ ਯੂ ਟੂ ਪਲੀਜ਼ ਡੂ ਫਾਰ ਮੀ ਅਰਜੈਂਟਲੀ, ਆਈ ਐਮ ਅਟੈਂਡਿੰਗ ਟੂ ਏਰ ਵੈਰੀ ਕਰੂਸ਼ਲ ਮੀਟਿੰਗ ਵਿਦ ਲਿਮਡਿਟ ਫੋਨ ਕਾਲ।’ ਡਿਪਟੀ ਕਮਿਸ਼ਨਰ ਦੀ ਤਸਵੀਰ ਵੇਖ ਦੂਜੇ ਪਾਸੇ ਤੋਂ ਜਦੋਂ ਤੱਕ ਇਕ ਵਿਅਕਤੀ ਨੇ ਲਿਖਿਆ, ‘ਵ੍ਹਟ ਕੈਨ ਆਈ ਡੂ ਫਾਰ ਯੂ ਸਰ’ ਤਾਂ ਠੱਗ ਰੁਪਏ ਦੀ ਮੰਗ ਕਰਦੇ ਹੋਏ ਗੂਗਲ ਪੇਅ ਕਰਨ ਨੂੰ ਕਹਿਣ ਲੱਗੇ।
ਅਜਿਹੇ ਕਈ ਮੈਸੇਜ ਪ੍ਰਦੇਸ਼ ਦੇ ਉੱਚ ਅਧਿਕਾਰੀਆਂ ਨੂੰ ਕੀਤੇ ਗਏ ਹਨ। ਇਸ ਦੇ ਚਲਦਿਆਂ ਡੀ. ਸੀ. ਕਪੂਰਥਲਾ ਨੂੰ ਕਈ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਹਨ। ਐਤਵਾਰ ਸ਼ਾਮ ਨੂੰ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਵਟਸਐਪ ’ਤੇ ਤਸਵੀਰ ਲਗਾ ਕੇ ਇਕ ਠੱਗ ਨੇ ਕਈ ਅਫ਼ਸਰਾਂ ਸਮੇਤ ਹੋਰ ਲੋਕਾਂ ਨੂੰ ਮੈਸੇਜ ਕਰ ਦਿੱਤਾ। ਲੋਕਾਂ ਨੇ ਡਿਪਟੀ ਕਮਿਸ਼ਨਰ ਤੋਂ ਇਸ ਸਬੰਧੀ ਜਦੋਂ ਪੁੱਛਿਆ ਤਾਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਨੰਬਰ ਤੋਂ ਮੈਸੇਜ ਆ ਰਹੇ ਹਨ, ਉਹ ਨੰਬਰ ਉਨ੍ਹਾਂ ਦਾ ਨਹੀਂ ਹੈ।
ਇਹ ਵੀ ਪੜ੍ਹੋ: ‘ਆਪਰੇਸ਼ਨ ਲੋਟਸ’ ਨੂੰ ਲੈ ਕੇ MLA ਸ਼ੀਤਲ ਅੰਗੁਰਾਲ ਨੇ ਖੋਲ੍ਹੇ ਨਵੇਂ ਪੱਤੇ, ਦੱਸਿਆ ਕਿਸ ਨੇ ਕੀਤਾ ਸੀ ਸੰਪਰਕ
ਸ਼ਹਿਰ ਦੇ ਜਾਮਾ ਮਸਜਿਦ ਚੌਂਕ ’ਚ ਕੰਮ ਕਰਨ ਵਾਲੇ ਅਤੇ ਇਕ ਆਈਲੈਟਸ ਅਕੈਡਮੀ ਚਲਾਉਣ ਵਾਲੇ ਸੰਚਾਲਕ ਨੂੰ ਵੀ ਮੈਸੇਜ ਗਿਆ, ਜਿਸ ’ਚ ਡੀ.ਸੀ. ਵਿਸ਼ੇਸ਼ ਸਾਰੰਗਲ ਵੱਲੋਂ ਜ਼ਰੂਰੀ ਮੀਟਿੰਗ ਦਾ ਮੁੱਦਾ ਦੱਸਦੇ ਹੋਏ ਕੁਝ ਕਰਨ ਲਈ ਕਿਹਾ ਜਾਂਦਾ ਹੈ। ਡੀ. ਸੀ. ਨੇ ਕਿਹਾ ਕਿ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਇਕੱਲੇ ਟਾਰਗੇਟ ’ਤੇ ਨਹੀਂ ਹੈ। ਪੰਜਾਬ ਪੁਲਸ ਦੇ ਕਈ ਉੱਚ ਅਧਿਕਾਰੀਆਂ ਦੀ ਤਸਵੀਰ ਵੀ ਵਟਸਐਪ ’ਤੇ ਲਗਾ ਕੇ ਅਜਿਹੇ ਮੈਸੇਜ ਭੇਜੇ ਜਾ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ’ਚ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਹੋਈ ਸਖ਼ਤ ਕਾਰਵਾਈ, ਹੁਣ ਗੁਜਰਾਤ ਵੀ ਬਦਲਾਅ ਦੇ ਰਾਹ ’ਤੇ: ਭਗਵੰਤ ਮਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਿਆਨਕ ਹਾਦਸੇ ਤੋਂ ਬਾਅਦ ਸੜਕ ’ਤੇ ਤੜਫ ਰਹੇ ਨੌਜਵਾਨਾਂ ਲਈ ਰੱਬ ਬਣ ਬਹੁੜਿਆ ਪੰਜਾਬ ਪੁਲਸ ਦਾ ਇੰਸਪੈਕਟਰ
NEXT STORY