ਲੁਧਿਆਣਾ (ਰਾਜ) : ਥਾਣਾ ਸਰਾਭਾ ਨਗਰ ਦੀ ਪੁਲਸ ਨੇ 2 ਔਰਤਾਂ ਸਮੇਤ 5 ਦੇ ਖ਼ਿਲਾਫ਼ ਧੋਖਾਦੇਹੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ’ਚ ਤਰਨਜੀਤ ਸਿੰਘ ਚਾਵਲਾ, ਰਮਨਦੀਪ ਸਿੰਘ, ਲਖਵਿੰਦਰ ਸਿੰਘ, ਸੰਜੇ ਕੁਮਾਰ, ਸੰਜੇ ਕੁਮਾਰ ਦੀ ਪਤਨੀ ਅਤੇ ਤਰੁਣਾ ਸ਼ਾਮਲ ਹਨ।
ਧਰਮਜੀਤ ਸਿੰਘ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਸੁਨੀਲ ਪਾਰਕ, ਬਰੇਵਾਲ ’ਚ 200 ਵਰਗ ਗਜ਼ ਦਾ ਪਲਾਟ ਹੈ। ਮੁਲਜ਼ਮ ਤਰਨਜੀਤ ਸਿੰਘ ਚਾਵਲਾ ਅਤੇ ਰਮਨਦੀਪ ਸਿੰਘ ਨੇ ਉਸ ਦੇ ਪਲਾਟ ਦੇ ਜਾਅਲੀ ਦਸਤਾਵੇਜ਼ ਬਣਾ ਕੇ ਸੰਜੇ ਅਤੇ ਉਸ ਦੀ ਪਤਨੀ ਤਰੁਣਾ ਨੂੰ ਵੇਚ ਕੇ ਪਲਾਟ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ।
RTA ਨੇ ਹੈਵੀ ਲਾਇਸੈਂਸ ਦੇਣ ’ਚ ਕੀਤੀ ਦੇਰੀ, ਲੱਗਿਆ ਭਾਰੀ ਜੁਰਮਾਨਾ
NEXT STORY