ਬੱਸੀ ਪਠਾਣਾਂ (ਰਾਜਕਮਲ) : ਬੱਸੀ ਪਠਾਣਾਂ ਪੁਲਸ ਵੱਲੋਂ ਇਕ ਲੜਕੀ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ 20 ਲੱਖ ਰੁਪਏ ਦੀ ਧੋਖਾਦੇਹੀ ਕੀਤੇ ਜਾਣ ਦੇ ਕਥਿਤ ਮਾਮਲੇ ’ਚ ਚੰਡੀਗੜ੍ਹ ਦੇ ਇਕ ਇਮੀਗ੍ਰੇਸ਼ਨ ਸਲਾਹਕਾਰ ਅਤੇ 2 ਔਰਤਾਂ ਨੂੰ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੇ ਗਏ ਮੁਕੱਦਮੇ ’ਚ ਨਾਮਜ਼ਦ ਕੀਤੇ ਜਾਣ ਦਾ ਸਮਾਚਾਰ ਹੈ।
ਜਾਣਕਾਰੀ ਮੁਤਾਬਕ, ਪਰਮਿੰਦਰ ਕੌਰ ਵਾਸੀ ਪਿੰਡ ਮੁਸਤਫਾਬਾਦ ਨੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਦਿੱਤੀ ਦਰਖਾਸਤ ’ਚ ਦੱਸਿਆ ਸੀ ਕਿ ਉਸਦੀ ਲੜਕੀ ਨੂੰ ਵਿਦੇਸ਼ ਭੇਜਣ ਸਬੰਧੀ ਉਸਦਾ ਸੰਪਰਕ ਸੈਕਟਰ 17 ਚੰਡੀਗੜ੍ਹ ਦੇ ਇਕ ਇਮੀਗੇਸ਼ਨ ਸਲਾਹਕਾਰ ਦੇ ਦਫਤਰ ਨਾਲ ਹੋਇਆ। ਸ਼ਿਕਾਇਤਕਰਤਾ ਨੇ ਦੋਸ਼ ਲਗਾਏ ਕਿ ਉਕਤ ਇਮੀਗ੍ਰੇਸ਼ਨ ਫਰਮ ਦੇ ਮਾਲਕ ਵਿਕਾਸ ਕੁਮਾਰ, ਵਾਨਿਆ ਸਿੰਘ ਅਤੇ ਮੈਡਮ ਤਰਨ ਨੇ ਉਸ ਦੀ ਲੜਕੀ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਉਣ ਬਦਲੇ ਉਨ੍ਹਾਂ ਤੋਂ 20 ਲੱਖ ਰੁਪਏ ਲੈ ਲਏ ਪਰ ਹੁਣ ਤੱਕ ਨਾ ਤਾਂ ਉਸਦੀ ਲੜਕੀ ਨੂੰ ਕੈਨੇਡਾ ਭੇਜਿਆ ਗਿਆ ਤੇ ਨਾ ਹੀ ਉਨ੍ਹਾਂ ਦੀ ਰਕਮ ਵਾਪਸ ਕੀਤੀ ਗਈ।
ਇਹ ਵੀ ਪੜ੍ਹੋ : ਅਮਰੀਕਾ ਨੇ ਡਿਪੋਰਟ ਕੀਤੇ 192 ਦੇਸ਼ਾਂ ਦੇ 2,71,000 ਪ੍ਰਵਾਸੀ
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਵੱਲੋਂ ਅਜਿਹਾ ਕਰਕੇ ਉਸ ਨਾਲ ਧੋਖਾਦੇਹੀ ਕੀਤੀ ਹੈ। ਅਧਿਕਾਰੀਆਂ ਨੇ ਦਰਖਾਸਤ ਦੀ ਪੜਤਾਲ ਤੋਂ ਬਾਅਦ ਵਿਕਾਸ ਕੁਮਾਰ, ਵਾਨਿਆ ਸਿੰਘ ਅਤੇ ਮੈਡਮ ਤਰਨ ਵਿਰੁੱਧ ਅ/ਧ ਤਹਿਤ ਮੁਕੱਦਮਾ ਦਰਜ ਕਰਕੇ ਥਾਣਾ ਬੱਸੀ ਪਠਾਣਾਂ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਿਊਂਸਿਪਲ ਚੋਣਾਂ ਲਈ ਵੋਟਿੰਗ ਸ਼ੁਰੂ, ਇਨ੍ਹਾਂ ਥਾਵਾਂ 'ਤੇ ਰੱਦ ਹੋਈਆਂ ਚੋਣਾਂ
NEXT STORY