ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਪਰਮਜੀਤ, ਖੁੱਲਰ) : ਇਕ ਨੌਜਵਾਨ ਨੂੰ ਪੰਜਾਬ ਪੁਲਸ ’ਚ ਭਰਤੀ ਕਰਵਾਉਣ ਦਾ ਲਾਰਾ ਲਗਾ ਕੇ ਉਸਦੇ ਪਿਤਾ ਕੋਲੋਂ ਢਾਈ ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਗਸੀਰ ਸਿੰਘ ਪਿੰਡ ਬਜ਼ੀਦਪੁਰ ਨੇ ਜ਼ਿਲ੍ਹਾ ਪੁਲਸ ਨੂੰ ਸ਼ਿਕਾਇਤ ਦੇ ਕੇ ਦੱਸਿਆ ਸੀ ਕਿ ਉਸਨੇ ਆਪਣੇ ਪੁੱਤਰ ਗੁਰਬਾਜ ਸਿੰਘ ਨੂੰ ਪੰਜਾਬ ਪੁਲਸ ’ਚ ਭਰਤੀ ਕਰਵਾਉਣ ਦੇ ਲਈ ਮੁਖਤਿਆਰ ਸਿੰਘ ਵਾਸੀ ਸਦਰਦੀਨ ਵਾਲਾ ਅਤੇ ਰਣਜੀਤ ਸਿੰਘ ਵਾਸੀ ਜਲੰਧਰ ਦੇ ਨਾਲ ਸੰਪਰਕ ਕੀਤਾ।
ਉਕਤ ਦੋਹਾਂ ਨੇ ਉਸ ਨੂੰ ਇਸ ਲਾਰੇ ਵਿਚ ਲੈ ਲਿਆ ਕਿ ਉਹ ਪਹਿਲਾਂ ਵੀ ਕਈ ਮੁੰਡੇ-ਕੁੜੀਆਂ ਨੂੰ ਪੁਲਸ ’ਚ ਭਰਤੀ ਕਰਵਾ ਚੁੱਕੇ ਹਨ। ਉਨ੍ਹਾਂ ਦੀਆਂ ਗੱਲਾਂ ’ਚ ਫਸ ਕੇ ਜਗਸੀਰ ਸਿੰਘ ਨੇ ਵੱਖ-ਵੱਖ ਸਮੇਂ ਦੌਰਾਨ ਉਨ੍ਹਾਂ ਨੂੰ ਢਾਈ ਲੱਖ ਰੁਪਏ ਦੇ ਦਿੱਤੇ। ਥਾਣਾ ਕੁੱਲਗੜੀ ਦੇ ਏ. ਐੱਸ. ਆਈ. ਵੇਦ ਪ੍ਰਕਾਸ਼ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ’ਚ ਦੋਸ਼ ਸਹੀ ਪਾਏ ਜਾਣ ’ਤੇ ਉਕਤ ਦੋਹਾਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਪੰਜਾਬ 'ਚ 'ਲਾਕਡਾਊਨ', 9 ਘੰਟੇ ਰਹੇਗਾ ਸਭ ਕੁਝ ਬੰਦ
NEXT STORY