ਜ਼ੀਰਾ (ਗੁਰਮੇਲ ਸੇਖਵਾਂ) : ਇਕ ਵਿਅਕਤੀ ਨਾਲ ਇੰਟਰਨੈੱਟ ਦੇ ਕੰਮ ’ਚ ਹਿੱਸਾ ਪਵਾਉਣ ਦਾ ਝਾਂਸਾ ਦੇ ਕੇ 55 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਜ਼ੀਰਾ ਸਿਟੀ ਦੀ ਪੁਲਸ ਨੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਜ਼ੀਰਾ ਸਿਟੀ ਦੇ ਏ. ਐੱਸ. ਆਈ. ਲਖਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ ’ਚ ਸ਼ਿਕਾਇਤਕਰਤਾ ਮਨਜੀਤ ਸਿੰਘ ਗਿੱਲ ਪੁੱਤਰ ਜਰਨੈਲ ਸਿੰਘ ਵਾਸੀ ਮੱਲੋਕੇ ਰੋਡ ਜ਼ੀਰਾ ਨੇ ਦੱਸਿਆ ਕਿ ਗੁਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੋਂਗਾ ਕਾਲੋਨੀ ਜ਼ੀਰਾ ਘਰਾਂ ’ਚ ਇੰਟਰਨੈੱਟ ਲਾਉਣ ਦਾ ਕੰਮ ਕਰਦਾ ਹੈ।
ਗੁਰਜੀਤ ਸਿੰਘ ਨੇ ਉਸ ਨੂੰ ਆਪਣੇ ਝਾਂਸੇ ’ਚ ਲੈ ਕੇ ਇੰਟਰਨੈੱਟ ਦੇ ਕੰਮ ’ਚ ਬਹੁਤ ਕਮਾਈ ਹੋਣ ਦੀ ਗੱਲ ਕਹਿ ਕੇ ਉਸ ਨੂੰ ਕੰਮ ’ਚ ਹਿੱਸਾ ਪਾਉਣ ਲਈ ਕਿਹਾ ਸੀ, ਜਿਸ ਦੇ ਚੱਲਦੇ ਉਸ ਨੇ ਦੋਸ਼ੀ ਗੁਰਜੀਤ ਸਿੰਘ ਅਤੇ ਉਸ ਦੀ ਪਤਨੀ ਕੁਲਵਿੰਦਰ ਕੌਰ ਦੀਆਂ ਗੱਲਾਂ ’ਚ ਆ ਕੇ ਇੰਟਰਨੈੱਟ ਦੇ ਕੰਮ ’ਚ 55 ਲੱਖ ਰੁਪਏ ਨਿਵੇਸ਼ ਕੀਤੇ ਹਨ ਅਤੇ ਇਸ ਤਰ੍ਹਾਂ ਦੋਸ਼ੀਆਂ ਨੇ ਉਸ ਨਾਲ 55 ਲੱਖ ਰੁਪਏ ਦੀ ਠੱਗੀ ਕੀਤੀ ਹੈ। ਪੁਲਸ ਵੱਲੋਂ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ ਦੇ ਇਸ ਥਾਣੇ 'ਚ ਭਖਿਆ ਮਾਹੌਲ! ਬੁਲਾਉਣੀ ਪਈ ਵਾਧੂ ਪੁਲਸ ਫੋਰਸ, ਹੈਰਾਨ ਕਰੇਗਾ ਮਾਮਲਾ
NEXT STORY