ਸ਼ੁਤਰਾਣਾ/ਪਾਤੜਾਂ (ਅਡਵਾਨੀ, ਮਾਨ) - ਪਾਤੜਾਂ ਪੁਲਸ ਨੇ ਅਕਾਲੀ ਲੀਡਰ ਰਣਧੀਰ ਸਿੰਘ ਬਿੱਲੂ ਅਤੇ ਉਸ ਦੀ ਪਤਨੀ ਹਰਮੀਤ ਕੌਰ ਖਿਲਾਫ਼ ਕੁਲਵੰਤ ਕੌਰ ਵੱਲੋਂ 12 ਕਨਾਲਾਂ ਜ਼ਮੀਨ ਵੇਚਣ ਸਬੰਧੀ 5 ਲੱਖ ਰੁਪਏ ਹੜੱਪਣ ਦੇ ਦੋਸ਼ ਅਧੀਨ ਮੁਕੱਦਮਾ ਨੰਬਰ 233 ਧਾਰਾ 420/406 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਅਕਾਲੀ ਲੀਡਰ 'ਤੇ ਦਿੱਤੇ ਪਰਚੇ ਦੀ ਬਲੀ ਲੈਂਦਿਆਂ ਪਾਤੜਾਂ ਥਾਣਾ ਦੇ ਮੁਖੀ ਅਮਨਪਾਲ ਸਿੰਘ ਵਿਰਕ ਦਾ ਇੱਥੋਂ ਤਬਾਦਲਾ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੀ ਥਾਂ ਨਵੇਂ ਆਏ ਇੰਸਪੈਕਟਰ ਇੰਦਰਪਾਲ ਸਿੰਘ ਨੇ ਚਾਰਜ ਸੰਭਾਲ ਲਿਆ ਹੈ। ਉਕਤ ਵਿਅਕਤੀ ਖਿਲਾਫ਼ ਪਹਿਲਾਂ ਤੋਂ ਚੱਲ ਰਹੇ 4-5 ਪਰਚਿਆਂ ਨੂੰ ਵੇਖਦਿਆਂ ਇਸ ਦੀਆਂ ਤਾਰਾਂ ਡਰੱਗ ਮਾਫੀਆ ਨਾਲ ਜੁੜਨ ਦੇ ਸ਼ੱਕ ਵਜੋਂ ਅੱਜ ਸਪੈਸ਼ਲ ਟਾਸਕ ਫੋਰਸ ਦੇ ਡੀ. ਐੱਸ. ਪੀ. ਮੈਡਮ ਹਰਵੰਤ ਕੌਰ ਪੁਲਸ ਪਾਰਟੀ ਨੇ ਰਣਧੀਰ ਸਿੰਘ ਬਿੱਲੂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ।
180 ਬੋਤਲਾਂ ਦੇਸੀ ਸ਼ਰਾਬ ਸਣੇ 2 ਕਾਰ ਸਵਾਰ ਕਾਬੂ
NEXT STORY