ਬਰਨਾਲਾ (ਵੈੱਬ ਡੈਸਕ): ਬਰਨਾਲਾ-ਮੋਗਾ ਹਾਈਵੇਅ 'ਤੇ ਸਥਿਤ ਮੱਲੀਆਂ ਟੋਲ ਪਲਾਜ਼ਾ ਨੇੜੇ ਅੱਜ ਧੁੰਦ ਕਾਰਨ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਅਤੇ ਪੰਜ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਹ ਦੁਖਦਾਈ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤਰਨਤਾਰਨ ਦਾ ਰਹਿਣ ਵਾਲਾ ਪਰਿਵਾਰ ਦੋ ਗੱਡੀਆਂ ਵਿਚ ਸਵਾਰ ਹੋ ਕੇ ਆਪਣੀ ਕੁੜੀ ਦਾ ਲੈ ਕੇ ਸਿਰਸਾ ਜਾ ਰਿਹਾ ਸੀ। ਇਸ ਹਾਦਸੇ ਵਿਚ ਵਿਆਹ ਵਾਲੀ ਕੁੜੀ ਦੇ ਭਰਾ ਦੀ ਵੀ ਮੌਤ ਹੋ ਗਈ ਹੈ, ਜੋ ਫ਼ੌਜੀ ਸੀ। ਮ੍ਰਿਤਕਾਂ ਦੀ ਪਛਾਣ ਸੁਨੀਲ ਮਸੀਹ (31), ਅਰਸ਼ਦੀਪ ਮਸੀਹ (21), ਅਤੇ ਅਨੂ (18) ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਦੋਵੇਂ ਗੱਡੀਆਂ ਧੁੰਦ ਕਾਰਨ ਟੋਲ ਪਲਾਜ਼ਾ ਦੇ ਡਿਵਾਈਡਰ ਨਾਲ ਟਕਰਾ ਗਈਆਂ। ਪੁਲਸ ਨੇ ਦੱਸਿਆ ਕਿ ਪਿੱਛੋਂ ਆ ਰਹੀ ਇਕ ਸਕੌਰਪੀਓ ਗੱਡੀ ਨੇ ਵੀ ਨੁਕਸਾਨੀ ਗਈ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕ ਸੁਨੀਲ ਮਸੀਹ ਬੀ.ਐੱਸ.ਐੱਫ. ਦਾ ਜਵਾਨ ਸੀ ਅਤੇ ਉਹ ਛੁੱਟੀ ਲੈ ਕੇ ਆਪਣੀ ਭੈਣ ਦੇ ਸ਼ਗਨ ਵਿਚ ਸ਼ਾਮਲ ਹੋਣ ਆਇਆ ਸੀ। ਇਸ ਹਾਦਸੇ ਵਿਚ ਵਿਆਹ ਵਾਲੀ ਕੁੜੀ ਦੀ ਵੀ ਲੱਤ ਟੁੱਟ ਗਈ ਹੈ। ਜ਼ਖਮੀਆਂ ਨੂੰ ਇਲਾਜ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਮ੍ਰਿਤਕ ਫੌਜੀ ਦੇ ਪਿਤਾ, ਇਮਾਨਾਤ ਮਸੀਹ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਅਤੇ ਭਤੀਜਾ ਸਮੇਤ ਪੰਜ ਮੈਂਬਰ ਆਪਣੀ ਭੈਣ ਦੇ ਸ਼ਗਨ ਲਈ ਤਰਨਤਾਰਨ ਤੋਂ ਸਿਰਸਾ ਜਾ ਰਹੇ ਸਨ, ਜਦੋਂ ਧੁੰਦ ਕਾਰਨ ਇਹ ਸੜਕ ਹਾਦਸਾ ਵਾਪਰਿਆ। ਮ੍ਰਿਤਕ ਦੇ ਇਕ ਰਿਸ਼ਤੇਦਾਰ ਦਲਜੀਤ ਸਿੰਘ ਨੇ ਹਾਦਸੇ ਲਈ ਧੁੰਦ ਦੇ ਨਾਲ-ਨਾਲ ਟੋਲ ਪਲਾਜ਼ਾ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੋਸ਼ ਲਾਇਆ ਕਿ ਟੋਲ ਪਲਾਜ਼ਾ ਵਾਲਿਆਂ ਨੇ ਉੱਥੇ ਕੋਈ ਸਾਈਨ ਬੋਰਡ ਨਹੀਂ ਲਗਾਇਆ ਸੀ। ਪੁਲਸ ਚੌਕੀ ਦੇ ਇੰਚਾਰਜ, ਬਲਜਿੰਦਰ ਸਿੰਘ ਨੇ ਦੱਸਿਆ ਕਿ ਸੜਕ ਹਾਦਸਾ ਧੁੰਦ ਕਾਰਨ ਹੋਇਆ ਹੈ, ਜਿਸ ਵਿਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ ਹੋ ਗਈ। ਪੁਲਸ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰ ਰਹੀ ਹੈ।
ਰਾਣਾ ਬਲਾਚੌਰੀਆ ਦੀ ਮ੍ਰਿਤਕ ਦੇਹ ਪੁੱਜੀ ਘਰ, ਧਾਹਾਂ ਮਾਰ ਰੋ ਰਹੀ ਚੂੜੇ ਵਾਲੀ ਪਤਨੀ (ਵੀਡੀਓ)
NEXT STORY