ਚੰਡੀਗੜ੍ਹ (ਰਾਜਿੰਦਰ) - ਸੈਕਟਰ-10 ਸਥਿਤ ਪੰਜ ਸਿਤਾਰਾ ਹੋਟਲ ਮਾਊਂਟ ਵਿਊ ਦੇ ਕਮਰਿਆਂ ਨੂੰ ਚਮਕਾਉਣ ਸਬੰਧੀ ਚੰਡੀਗੜ੍ਹ ਇੰਡਸਟ੍ਰੀਅਲ ਟੈਂਡ ਟੂਰਿਜ਼ਮ (ਸਿਟਕੋ) ਵਲੋਂ ਪਿਛਲੇ ਹਫ਼ਤੇ ਕੱਢੇ ਗਏ ਈ-ਟੈਂਡਰ ਵਿਚ ਘਪਲਾ ਸਾਹਮਣੇ ਆਇਆ ਹੈ। ਟੈਂਡਰ ਤਹਿਤ ਹੋਟਲ ਦੇ ਐਗਜ਼ੀਕਿਊਟਿਵ ਕਮਰਿਆਂ ਦਾ ਨਵੀਨੀਕਰਨ, ਪਰਦਿਆਂ ਨੂੰ ਬਦਲਣਾ ਹੈ। ਇਹ ਟੈਂਡਰ ਵੀਰਵਾਰ 5 ਅਪ੍ਰੈਲ ਨੂੰ ਖੁੱਲ੍ਹਣਾ ਹੈ। ਵਿਭਾਗ ਵਲੋਂ ਕੱਢੇ ਗਏ ਟੈਂਡਰ ਦੀ ਕਾਪੀ ਵਿਚ ਈ-ਟੈਂਡਰ ਦੀ ਅਨੁਮਾਨਿਤ ਲਾਗਤ ਸਬੰਧੀ ਕੋਈ ਜ਼ਿਕਰ ਨਹੀਂ ਹੈ।
ਇਸ ਤੋਂ ਇਲਾਵਾ ਇਸ ਵਿਚ ਤੈਅ ਕੰਮ ਕਰਨ ਵਾਲੀ ਕੰਪਨੀ ਦੇ ਤਕਨੀਕੀ ਤਜਰਬੇ ਤੇ ਸਮਰੱਥਾ ਦੇ ਬਾਰੇ 'ਚ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਟੈਂਡਰ ਵਿਚ ਸਿਰਫ ਨਾਮ ਤੇ ਕਿਸ ਤਰ੍ਹਾਂ ਦਾ ਫਰਨੀਚਰ ਲਾਉਣਾ ਹੈ, ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਦਕਿ ਪੂਰੇ ਕੰਮ ਦਾ ਮੁਲਾਂਕਣ ਤੇ ਕਿੰਨੇ ਖੇਤਰ ਵਿਚ ਕੰਮ ਹੋਣਾ ਹੈ, ਇਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਪੂਰੇ ਕੰਮ ਦੀ ਅਨੁਮਾਨਿਤ ਲਾਗਤ ਤਾਂ ਇਸ ਵਿਚ ਨਹੀਂ ਦਿੱਤੀ ਹੈ, ਜਦਕਿ ਮਨਮਾਨੇ ਢੰਗ ਨਾਲ 12 ਹਜ਼ਾਰ ਰੁਪਏ ਬਿਆਨਾ ਰਾਸ਼ੀ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਹੈ।
ਮੈਨੂਫੈਕਚਰਰਜ਼ ਦਾ ਨਾਂ ਨਹੀਂ
ਵਿਭਾਗ ਵਲੋਂ ਫੇਜ਼-18 ਦੇ ਈ-ਟੈਂਡਰ ਵਿਚ ਸੀਮੈਂਟ, ਰੇਤ, ਸਟੀਲ ਆਦਿ ਮਟੀਰੀਅਲ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਦਾ ਉਕਤ ਕੰਮ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਹੈ। ਇਸ ਤਰ੍ਹਾਂ ਟੈਪੈਸਟ੍ਰੀ (ਕੱਪੜੇ ਦੀ ਪੇਂਟਿੰਗਜ਼) ਮਟੀਰੀਅਲ ਵੀ ਪਹਿਲਾਂ ਚੁਣੇ ਗਏ ਡਿਜ਼ਾਈਨ ਤਹਿਤ ਹੀ ਖਰੀਦਣ ਦਾ ਜ਼ਿਕਰ ਕੀਤਾ ਗਿਆ ਹੈ, ਜੋ ਟੈਂਡਰ ਨਿਯਮਾਂ ਦੇ ਖਿਲਾਫ ਹੈ। ਨਿਯਮਾਂ ਤਹਿਤ ਪਾਰਦਰਸ਼ਿਤਾ ਤੇ ਨਿਰਪੱਖਤਾ ਲਈ ਟੈਪੈਸਟ੍ਰੀ ਦੇ ਦੋ ਤੋਂ ਤਿੰਨ ਬਿਹਤਰੀਨ ਮੈਨੂਫੈਕਚਰਰਜ਼ ਦਾ ਇਸ ਵਿਚ ਜ਼ਿਕਰ ਹੋਣਾ ਚਾਹੀਦਾ ਸੀ। ਟੈਪੈਸਟ੍ਰੀ ਡਿਜ਼ਾਈਨ ਦੀ ਚੋਣ ਪਹਿਲਾਂ ਤੋਂ ਨਿਰਧਾਰਿਤ ਸਰੋਤ ਨੂੰ ਧਿਆਨ ਵਿਚ ਰੱਖਦਿਆਂ ਕੀਤੀ ਗਈ ਹੈ, ਤਾਂ ਕਿ ਬੋਲੀ ਲਾਉਣ ਸਮੇਂ ਕਿਸੇ ਵੀ ਬੋਲੀਦਾਤਾ ਕੋਲ ਕੋਈ ਗੁੰਜਾਇਸ਼ ਨਾ ਬਚੇ। ਇਸ ਤਰ੍ਹਾਂ ਦੇ ਕੰਮ ਲਈ ਕੋਈ ਪ੍ਰੀ-ਬਿਡਿੰਗ ਮੀਟਿੰਗ ਵੀ ਨਹੀਂ ਬੁਲਾਈ ਗਈ ਤੇ ਟੈਂਡਰ ਵਿਚ ਵੀ ਕਾਲਮ ਨਿਲ ਰੱਖਿਆ ਗਿਆ ਹੈ।
ਉਥੇ ਹੀ ਜਦੋਂ ਕੰਮ ਦੇ ਦਾਇਰੇ ਵਿਚ ਕੋਈ ਸਪੱਸ਼ਟਤਾ ਨਹੀਂ ਹੁੰਦੀ ਹੈ, ਜਿਵੇਂ ਕਿ ਫਰਨੀਚਰ ਦਾ ਨਵੀਨੀਕਰਨ, ਪਰਦਿਆਂ ਨੂੰ ਬਦਲਣਾ ਆਦਿ ਤਾਂ ਪ੍ਰੀ-ਬਿਡ ਮੀਟਿੰਗ ਬੁਲਾਈ ਜਾਂਦੀ ਹੈ।
ਇਹ ਕਹਿੰਦੇ ਹਨ ਅਧਿਕਾਰੀ
ਜਦੋਂ ਇਸ ਸਬੰਧੀ ਸਿਟਕੋ ਦੇ ਐਗਜ਼ੀਕਿਊਟਿਵ ਇੰਜੀਨੀਅਰ ਸ਼ਿਵ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੂਰੇ ਕੰਮ ਲਈ ਕੋਈ ਅੰਦਾਜ਼ਨ ਰਾਸ਼ੀ ਨਹੀਂ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਫਰਨੀਚਰ ਦਾ ਕੰਮ ਕਿੰਨੇ ਖੇਤਰ ਵਿਚ ਹੋਣਾ ਹੈ, ਇਸ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਇਸ ਦਾ ਪੂਰਾ ਰਿਕਾਰਡ ਹੈ। ਉਨ੍ਹਾਂ ਤੋਂ ਡੀਟੇਲ ਨੋਟਿਸ ਇਨਵਾਈਟਿੰਗ ਟੈਂਡਰ ਵਿਚ ਨਾ ਹੋਣ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਨੂੰ ਚੈੱਕ ਕਰਨਗੇ।
ਉਥੇ ਹੀ ਸਿਟਕੋ ਦੇ ਸੀਨੀਅਰ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਜਿਵੇਂ ਕਿ 12 ਹਜ਼ਾਰ ਰੁਪਏ ਬਿਆਨਾ ਰਾਸ਼ੀ ਤੈਅ ਕੀਤੀ ਗਈ ਹੈ, ਇਸ ਹਿਸਾਬ ਨਾਲ ਫਰਨੀਚਰ ਦਾ ਨਵੀਨੀਕਰਨ 6 ਲੱਖ ਰੁਪਏ ਤਕ ਪਹੁੰਚ ਜਾਵੇਗਾ। ਇਸੇ ਤਰ੍ਹਾਂ ਟੈਂਡਰ ਵਿਚ ਟੈਪੈਸਟ੍ਰੀ ਮਟੀਰੀਅਲ ਖਰੀਦਣ ਦੀ ਬਿਆਨਾ ਰਾਸ਼ੀ ਵੀ 7 ਹਜ਼ਾਰ ਰੁਪਏ ਤੈਅ ਕੀਤੀ ਗਈ ਹੈ, ਜਦਕਿ ਹਾਈ ਕੁਆਲਿਟੀ ਟੈਪੈਸਟ੍ਰੀ ਤੇ ਪਰਦੇ ਖਰੀਦਣੇ ਹਨ। ਉਨ੍ਹਾਂ ਕਿਹਾ ਕਿ ਇਹ ਸਮਝ ਤੋਂ ਦੂਰ ਹੈ ਕਿ ਜਦੋਂ ਟੈਂਡਰ ਦਾ ਕੰਮ ਪੂਰਾ ਕਰਨ ਲਈ 28 ਦਿਨ ਤੈਅ ਕੀਤੇ ਗਏ ਹਨ, ਫਿਰ ਦੂਸਰੀ ਏਜੰਸੀ ਨੂੰ ਟੈਪੈਸਟ੍ਰੀ ਸਪਲਾਈ ਕਰਨ ਲਈ 15 ਦਿਨਾਂ ਦਾ ਸਮਾਂ ਕਿਉਂ ਦਿੱਤਾ ਗਿਆ ਹੈ।
ਅਫੈਂਡਰਜ਼ ਦੀ ਸੂਚੀ ਹਾਈ ਕੋਰਟ 'ਚ ਪੇਸ਼ ਕਰਨ ਦੇ ਹੁਕਮ
NEXT STORY