ਭਵਾਨੀਗੜ੍ਹ (ਵਿਕਾਸ, ਕਾਂਸਲ) : ਨੇੜਲੇ ਪਿੰਡ ਫੱਗੂਵਾਲਾ ਦੇ ਇਕ ਵਿਅਕਤੀ ਦਾ ਧੋਖੇ ਨਾਲ ਏ. ਟੀ. ਐੱਮ ਬਦਲ ਕੇ ਉਸ ਦੇ ਖਾਤੇ ’ਚੋਂ 74 ਹਜ਼ਾਰ ਰੁਪਏ ਦੀ ਨਗਦੀ ਕਢਵਾਉਣ ਦੇ ਦੋਸ਼ ਹੇਠ ਪੁਲਸ ਵੱਲੋਂ ਇਕ ਨੌਸ਼ਰਬਾਜ਼ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਤਾਰਾ ਸਿੰਘ ਪੁੱਤਰ ਹਰਦਿੱਤ ਸਿੰਘ ਵਾਸੀ ਪਿੰਡ ਫੱਗੂਵਾਲਾ ਨੇ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਲੰਘੀ 21 ਮਾਰਚ ਨੂੰ ਜਦੋਂ ਉਹ ਐੱਸ. ਬੀ. ਆਈ ਦੇ ਏ .ਟੀ. ਐੱਮ ’ਚੋਂ ਪੈਸੇ ਕਢਵਾਉਣ ਗਿਆ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਇਕ ਵਿਅਕਤੀ ਨੇ ਉਸ ਨੂੰ ਕਿਹਾ ਕਿ ਤੁਸੀਂ ਪਹਿਲਾਂ ਪੈਸੇ ਕਢਵਾ ਲਵੋ। ਜਿਸ 'ਤੇ ਉਸ ਨੇ ਪੈਸੇ ਕਢਵਾਉਣ ਲਈ ਆਪਣੇ ਏ. ਟੀ. ਐੱਮ ਦੀ ਵਰਤੋਂ ਕੀਤੀ ਪਰ ਮਸ਼ੀਨ 'ਚੋਂ ਪੈਸੇ ਨਹੀਂ ਨਿਕਲੇ।
ਇਹ ਵੀ ਪੜ੍ਹੋ- ਪੰਜਾਬ 'ਚ ਇੰਟਰਨੈੱਟ ਸੇਵਾਵਾਂ ਨੂੰ ਲੈ ਕੇ ਨਵੇਂ ਆਦੇਸ਼ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ ਵਧਾਈ ਪਾਬੰਦੀ
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਇਸ ਦੌਰਾਨ ਉਕਤ ਵਿਅਕਤੀ ਨੇ ਮੇਰੀ ਮੱਦਦ ਕਰਨ ਦੇ ਬਹਾਨੇ ਮੇਰਾ ਏ.ਟੀ.ਐਮ ਕਾਰਡ ਫੜ ਲਿਆ ਤੇ ਏ.ਟੀ.ਐਮ ਮਸ਼ੀਨ ’ਚ ਕਾਰਡ ਸਵਾਇਪ ਕਰਕੇ ਬਾਹਰ ਚਲਾ ਗਿਆ। ਜਦੋਂ ਮੈਂ ਏ.ਟੀ.ਐਮ ਮਸ਼ੀਨ ’ਚ ਆਪਣਾ ਪਿੰਨ ਕੋਡ ਭਰਿਆ ਤਾਂ ਉਹ ਗ਼ਲਤ ਆ ਰਿਹਾ। ਤਾਰਾ ਸਿੰਘ ਨੇ ਦੱਸਿਆ ਕਿ ਇਸ ਤੋਂ ਕੁਝ ਸਮੇਂ ਬਾਅਦ ਮੇਰੇ ਖਾਤੇ ’ਚੋਂ ਵੱਖ-ਵੱਖ ਟਰਾਜੈਕਸ਼ਨਾ ਰਾਹੀਂ 74 ਹਜ਼ਾਰ ਰੁਪਏ ਦੀ ਰਾਸ਼ੀ ਨਿਕਲ ਗਈ। ਜਿਸ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਉਕਤ ਵਿਅਕਤੀ ਨੇ ਮੇਰੀ ਮਦਦ ਕਰਨ ਦੇ ਬਹਾਨੇ ਧੋਖੇ ਨਾਲ ਮੇਰਾ ਏ. ਟੀ. ਐੱਮ ਕਾਰਡ ਬਦਲੀ ਕਰ ਦਿੱਤਾ ਤੇ ਉਕਤ ਨੌਸ਼ਰਬਾਜ਼ ਨੇ ਫਿਰ ਮੇਰੇ ਖਾਤੇ ’ਚੋਂ 74 ਹਜ਼ਾਰ ਰੁਪਏ ਦੀ ਰਾਸ਼ੀ ਕਢਵਾ ਕੇ ਮੇਰੇ ਨਾਲ ਠੱਗੀ ਮਾਰੀ ਹੈ। ਪੁਲਸ ਨੇ ਤਾਰਾ ਸਿੰਘ ਦੀ ਸ਼ਿਕਾਇਤ 'ਤੇ ਹਰਬੰਸ ਸਿੰਘ ਨਾਕਮ ਇਕ ਵਿਅਕਤੀ ਵਿਰੁੱਧ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਕੋਟਕਪੂਰਾ ਗੋਲ਼ੀਕਾਂਡ : ਫਰੀਦਕੋਟ ਅਦਾਲਤ 'ਚ ਪੇਸ਼ ਹੋਏ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ 'ਚ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ 85.92 ਕਰੋੜ ਦੀ ਰਾਸ਼ੀ ਮੁਹੱਈਆ ਕਰਵਾਈ ਗਈ : ਡਾ. ਨਿੱਜਰ
NEXT STORY