ਅੰਮ੍ਰਿਤਸਰ, (ਕਮਲ)- ਰਾਜ ਸਭਾ ਸੰਸਦ ਅਤੇ ਸਾਬਕਾ ਭਾਜਪਾ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਅੰਮ੍ਰਿਤਸਰ ਨੂੰ ਦੁਬਾਰਾ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੇਸ-ਵੇ 'ਚ ਸ਼ਾਮਲ ਕਰਵਾਉਣ ਲਈ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਕੋਲ ਅੰਮ੍ਰਿਤਸਰ ਨੂੰ ਦੁਬਾਰਾ ਇਸ ਪ੍ਰੋਜੈਕਟ 'ਚ ਸ਼ਾਮਲ ਕਰਨ ਦਾ ਮਤਾ ਰੱਖਿਆ। ਗਡਕਰੀ ਨੇ ਸੰਸਦ ਮੈਂਬਰ ਮਲਿਕ ਨੂੰ ਭਰੋਸਾ ਦਿੱਤਾ ਕਿ ਉਹ ਇਸ ਦੇ ਰੂਟ 'ਤੇ ਦੁਬਾਰਾ ਚਰਚਾ ਕਰਨਗੇ ਅਤੇ ਅੰਮ੍ਰਿਤਸਰ ਨੂੰ ਦੁਬਾਰਾ ਇਸ 'ਚ ਸ਼ਾਮਲ ਕੀਤਾ ਜਾਵੇਗਾ। ਮਲਿਕ ਨੇ ਦੱਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਦਾ ਅੰਮ੍ਰਿਤਸਰ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ ਅਤੇ ਅੰਮ੍ਰਿਤਸਰ ਤੋਂ ਇਹ ਸੁਨਹਿਰਾ ਮੌਕਾ ਖੋਹ ਲਿਆ ਹੈ। ਮਲਿਕ ਨੇ ਸਖਤ ਸ਼ਬਦਾਂ 'ਚ ਪੰਜਾਬ ਸਰਕਾਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਨਾਲ-ਬਹੁਤ ਵੱਡੀ ਬੇਇਨਸਾਫ਼ੀ ਕੀਤੀ ਹੈ। ਅੰਮ੍ਰਿਤਸਰ ਅਤੇ ਪੂਰੇ ਮਾਝਾ ਖੇਤਰ ਨੂੰ ਇਸ ਹਾਈਵੇ ਦੀ ਜਿਆਦਾ ਜ਼ਰੂਰਤ ਹੈ ਪਰ ਨਿੱਜੀ ਸਵਾਰਥਾਂ ਲਈ ਪੰਜਾਬ ਸਰਕਾਰ ਨੇ ਚਾਲ ਰਚ ਕੇ ਇਹ ਤੋਹਫਾ ਸਾਡੇ ਤੋਂ ਖੋਹ ਲਿਆ ਹੈ। ਸੰਸਦ ਮੈਂਬਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਤੋਂ ਇਸ ਐਕਸਪ੍ਰੈਸ ਹਾਈਵੇ ਨੂੰ 2016 'ਚ ਪਾਸ ਕਰਵਾਇਆ ਅਤੇ ਇਸ ਵਿਸ਼ੇ ਨੂੰ ਮਲਿਕ ਨੇ ਸੰਸਦ 'ਚ ਤਿੰਨ ਵਾਰ ਚੁੱਕਿਆ, ਜਿਸ ਦਾ ਭਾਜਪਾ ਸਰਕਾਰ ਨੇ ਪੁਰਜੋਰ ਸਮਰਥਨ ਕੀਤਾ। ਮਲਿਕ ਨੇ ਕਿਹਾ ਕਿ ਇਸ ਐਕਸਪ੍ਰੇਸ ਹਾਈਵੇ ਦੀ ਜ਼ਰੂਰਤ ਅੰਮ੍ਰਿਤਸਰ ਨੂੰ ਜ਼ਿਆਦਾ ਹੈ, ਕਿਉਂਕਿ ਇੱਥੇ ਪਵਿੱਤਰ ਸ੍ਰੀ ਹਰਿਮਿੰਦਰ ਸਾਹਿਬ, ਭਗਵਾਨ ਵਾਲਮੀਕਿ ਤੀਰਥ, ਜਲਿਆਂਵਾਲਾ ਬਾਗ, ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਸ੍ਰੀ ਦਰਬਾਰ ਸਾਹਿਬ ਤਰਨਤਾਰਨ ਪਵਿਤਰ ਸਥਾਨ ਹਨ ਜੋ ਸਿੱਖ ਗੁਰੂਆਂ ਨਾਲ ਜੁੜੇ ਹੋਏ ਹਨ ਅਤੇ ਭਾਰਤ-ਪਾਕਿਸਤਾਨ ਬਾਰਡਰ ਸਥਿਤ ਹੈ, ਜਿੱਥੇ ਹਰ ਰੋਜ 3 ਲੱਖ ਤੋਂ ਜਿਆਦਾ ਸੈਲਾਨੀ ਆਉਂਦੇ ਹਨ। ਐਕਸਪ੍ਰੇਸ ਹਾਈਵੇ ਦੇ ਲਾਭ ਦੱਸਦੇ ਹੋਏ ਮਲਿਕ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਦਿੱਲੀ ਦੀ ਦੂਰੀ 8 ਘੰਟੇ 'ਚ ਪੂਰੀ ਹੁੰਦੀ ਹੈ ਜੋ ਕਿ ਇਸ ਹਾਈਵੇ ਨਾਲ ਕੇਵਲ ਅੱਧੇ ਸਮੇਂ 'ਚ ਪੂਰੀ ਕੀਤੀ ਜਾ ਸਕੇਗੀ ਅਤੇ ਇਹ ਦੂਰੀ 200 ਕਿਲੋਮੀਟਰ ਘੱਟ ਹੋ ਜਾਵੇਗੀ। ਇਸ ਨਾਲ ਸੈਲਾਨੀਆਂ ਦੀ ਗਿਣਤੀ 'ਚ ਵਾਧਾ ਹੋਵੇਗਾ ਅਤੇ ਉਨ੍ਹਾਂ ਦੇ ਆਉਣ 'ਚ ਆਸਾਨੀ ਹੋਵੇਗੀ। ਇਸ ਤੋਂ ਇਲਾਵਾ ਭਵਿੱਖ 'ਚ ਕਿਸੇ ਵੀ ਤਰ੍ਹਾਂ ਦੀ ਜੰਗ 'ਚ ਇਹ ਫੌਜ ਤੇ ਅੰਤਰਰਾਸ਼ਟਰੀ ਬਾਰਡਰ ਨਾਲ ਲਗਦੇ ਅੰਮ੍ਰਿਤਸਰ ਤੇ ਤਰਨਤਾਰਨ ਨੂੰ ਬਹੁਤ ਸਹੂਲਤਾਂ ਪ੍ਰਦਾਨ ਕਰੇਗਾ।
ਭਾਰਤ ਤੋਂ ਯੂ. ਕੇ. ਤੇ ਦੋਹਾ ਵਾਪਸ ਭੇਜੇ 609 ਕੈਨੇਡੀਅਨ ਯਾਤਰੀ
NEXT STORY