ਅੰਮ੍ਰਿਤਸਰ (ਛੀਨਾ) : ਇਕ ਗੈਂਗਸਟਰ ਜਿਸ ਦੀ ਹਰ ਪਾਸੇ ਦਹਿਸ਼ਤ ਹੁੰਦੀ ਸੀ, ਅੱਜ ਬੁਰਾਈ ਦੇ ਰਸਤੇ ਨੂੰ ਤਿਆਗ ਕੇ ਲੋਕ ਭਲਾਈ ਦੇ ਕਾਰਜਾਂ 'ਚ ਹੀ ਲੀਨ ਰਹਿੰਦਾ ਹੈ। ਜੀ ਹਾਂ! ਇਹ ਕੋਈ ਫ਼ਿਲਮੀ ਸਟੋਰੀ ਨਹੀਂ ਬਲਕਿ ਗੈਂਗਸਟਰ ਰਵਨੀਤ ਸਿੰਘ ਸੋਨੂੰ ਮੋਟਾ ਦੀ ਸੱਚੀ ਕਹਾਣੀ ਹੈ, ਜਿਸ ਨੇ ਸੰਨ 2000 'ਚ ਕੁਝ ਦਰਦਨਾਕ ਘਟਨਾਵਾਂ ਵਾਪਰਨ ਤੋਂ ਬਾਅਦ ਗੈਂਗਸਟਰ ਬਣਨ ਦਾ ਰਸਤਾ ਚੁਣ ਲਿਆ ਸੀ ਪਰ ਅੱਜ ਉਹ ਸਮਾਜ 'ਚ ਇਕ ਨੇਕ ਅਤੇ ਜ਼ਿੰਮੇਵਾਰ ਇਨਸਾਨ ਦੀ ਤਰ੍ਹਾਂ ਵਿਚਰ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ | ਰਵਨੀਤ ਸਿੰਘ ਸੋਨੂੰ ਮੋਟਾ ਨੇ ਕਿਹਾ ਕਿ ਜ਼ਿੰਦਗੀ 'ਚ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਮੈਨੂੰ ਗੈਂਗਸਟਰ ਬਣਨ ਲਈ ਮਜ਼ਬੂਰ ਕਰ ਦਿੱਤਾ ਸੀ ਪਰ ਗੈਂਗਸਟਰ ਜ਼ਿੰਦਗੀ ਬਹੁਤ ਹੀ ਮਾੜੀ ਹੈ ਜਿਸ ਦੇ ਰਾਹ ਤੁਰਨ ਨਾਲ ਘਰ ਦਾ ਉਜਾੜਾ ਅਤੇ ਪਰਿਵਾਰਕ ਮੈਂਬਰਾਂ ਲਈ ਪ੍ਰੇਸ਼ਾਨੀਆਂ ਹੀ ਪ੍ਰੇਸ਼ਾਨੀਆਂ ਹੁੰਦੀਆਂ ਹਨ।
ਇਹ ਵੀ ਪੜ੍ਹੋ : ਖੰਨਾ ਦੇ ਫਲਾਈ ਓਵਰ 'ਤੇ ਵਾਪਰਿਆ ਰੌਂਗਟੇ ਖੜ੍ਹੇ ਕਰਨ ਵਾਲਾ ਹਾਦਸਾ, ਵੀਡੀਓ ਦੇਖ ਨਿਕਲੇਗਾ ਤ੍ਰਾਹ

ਉਨ੍ਹਾਂ ਕਿਹਾ ਕਿ ਕੁਝ ਨੌਜਵਾਨ ਪ੍ਰੇਸ਼ਾਨੀਆਂ ਕਾਰਣ ਅਤੇ ਕੁਝ ਸ਼ੌਕ ਨਾਲ ਗੈਂਗਸਟਰ ਬਣਦੇ ਹਨ ਅਤੇ ਜਿਹੜੇ ਸ਼ੌਕ ਨਾਲ ਇਸ ਰਾਹ ਤੁਰਦੇ ਹਨ ਉਨ੍ਹਾਂ ਲਈ ਸਾਡੇ ਕੁਝ ਗਾਇਕ ਵੀ ਜ਼ਿੰਮੇਵਾਰ ਹਨ, ਜਿਹੜੇ ਬਦਮਾਸ਼ੀਆਂ ਅਤੇ ਹਥਿਆਰਾਂ ਨਾਲ ਸਬੰਧਤ ਗੀਤ ਗਾ ਕੇ ਨੌਜਵਾਨਾਂ ਨੂੰ ਕੁਰਾਹੇ ਪੈਣ ਲਈ ਉਕਸਾਉਂਦੇ ਹਨ। ਰਵਨੀਤ ਨੇ ਪੰਜਾਬੀ ਗਾਇਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਅਜਿਹੇ ਗੀਤ ਗਾਉਣ ਤੋਂ ਹਮੇਸ਼ਾ ਗੁਰੇਜ਼ ਕਰਨ ਜਿਨ੍ਹਾਂ ਨੂੰ ਸੁਣਨ ਅਤੇ ਦੇਖਣ ਤੋਂ ਬਾਅਦ ਸਾਡੀ ਨੌਜਵਾਨ ਪੀੜ੍ਹੀ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਵਿਸਾਰ ਕੇ ਗਲਤ ਰਸਤਾ ਚੁਣ ਲੈਂਦੀ ਹੈ ।
ਇਹ ਵੀ ਪੜ੍ਹੋ : ਭਿਆਨਕ ਹਾਦਸੇ 'ਚ ਸਕੀਆਂ ਭੈਣਾਂ ਦੀ ਮੌਤ, ਤਸਵੀਰਾਂ ਦੇਖ ਨਿਕਲ ਆਵੇਗਾ ਤ੍ਰਾਹ

ਸੋਨੂੰ ਨੇ ਕਿਹਾ ਕਿ ਵਾਹਿਗੁਰੂ ਦੀ ਮਿਹਰ ਸਦਕਾ ਹੀ ਮੈਂ ਗੈਂਗਸਟਰ ਤੋਂ ਇਕ ਆਮ ਇਨਸਾਨ ਦੀ ਜ਼ਿੰਦਗੀ ਜਿਊਣੀ ਸ਼ੁਰੂ ਕੀਤੀ ਹੈ, ਜਿਸ ਕਾਰਣ ਹੁਣ ਗੁ. ਗੁਰੂ ਕੇ ਮਹਿਲ ਸਾਹਿਬ ਵਿਖੇ ਰੋਜ਼ਾਨਾ ਸੇਵਾ ਦੀ ਹਾਜ਼ਰੀ ਭਰਨ ਸਮੇਤ ਪਿੰਗਲਵਾੜੇ ਦੇ ਮੰਦਬੁੱਧੀ ਬੱਚਿਆਂ ਦੀ ਸੇਵਾ ਕਰਨਾ ਹੀ ਮੇਰਾ ਮੁੱਖ ਟੀਚਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਅਤੇ ਲੋੜਵੰਦਾਂ ਦੀ ਸੇਵਾ ਕਰਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ।
ਇਹ ਵੀ ਪੜ੍ਹੋ : ਕਰਫਿਊ ਦੌਰਾਨ ਬਠਿੰਡਾ 'ਚ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੇ ਅਕਾਲੀ ਨੇਤਾ ਦਾ ਕਤਲ (ਤਸਵੀਰਾਂ)

ਚੰਡੀਗੜ੍ਹ 'ਚ ਬੇਸ਼ੱਕ ਮਹਿੰਗੀ ਤੋਂ ਮਹਿੰਗੀ ਗੱਡੀ 'ਚ ਘੁੰਮ ਲਵੋ, ਨਿਯਮ ਤੋੜਨ 'ਤੇ ਬਚ ਨਹੀਂ ਸਕੋਗੇ
NEXT STORY