ਚੰਡੀਗੜ੍ਹ : ਪੰਜਾਬ 'ਚ ਗੈਂਗਸਟਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਵਾਰਦਾਤਾਂ 'ਤੇ ਠੱਲ੍ਹ ਪਾਉਣ ਲਈ ਹੁਣ ਪੰਜਾਬ ਪੁਲਸ ਨੇ ਨਵਾਂ ਪਲਾਨ ਤਿਆਰ ਕੀਤਾ ਹੈ। ਦਰਅਸਲ ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਐੱਫ. ਟੀ.) ਨੇ ਹੁਣ ਆਪਣੀ ਟੀਮ 'ਚ ਸ਼ੂਟਰਾਂ ਤੇ ਕਮਾਂਡੋ ਬਟਾਲੀਅਨ ਦੇ ਨੌਜਵਾਨਾਂ ਨੂੰ ਸ਼ਾਮਲ ਕੀਤਾ ਹੈ।
ਇਹ ਵੀ ਪੜ੍ਹੋ : AAP ਨਾਲ ਗਠਜੋੜ 'ਤੇ ਅੜੀ ਪੰਜਾਬ ਕਾਂਗਰਸ, ਨਵਜੋਤ ਸਿੱਧੂ ਰੈਲੀ 'ਚੋਂ ਗੈਰ-ਹਾਜ਼ਰ (ਵੀਡੀਓ)
ਇਸ ਦੀ ਜਾਣਕਾਰੀ ਦਿੰਦੇ ਹੋਏ ਆਈ. ਜੀ. ਹੈੱਡ ਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਗੈਂਗਸਟਰ ਵੀ ਵੱਖ-ਵੱਖ ਵਾਰਦਾਤਾਂ 'ਚ ਸ਼ਾਰਪ ਸ਼ੂਟਰਾਂ ਦਾ ਇਸਤੇਮਾਲ ਕਰ ਰਹੇ ਹਨ, ਜਿਸ ਕਾਰਨ ਏ. ਜੀ. ਐੱਫ. ਟੀ. ਦੇ ਜਵਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਲਈ ਹੁਣ ਪੁਲਸ ਵੱਲੋਂ ਗੋਲੀ ਚਲਾਉਣ ਵਾਲੇ ਗੈਂਗਸਟਰਾਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਜਵਾਬੀ ਕਾਰਵਾਈ 'ਚ ਗੈਂਗਸਟਰ ਮਾਰੇ ਜਾ ਰਹੇ ਹਨ।
ਇਹ ਵੀ ਪੜ੍ਹੋ : ਸ਼ਹੀਦੀ ਹਫ਼ਤੇ ਮੌਕੇ ਸੁਖਬੀਰ ਬਾਦਲ ਨੇ ਮਹਾਨ ਸ਼ਹੀਦਾਂ ਨੂੰ ਕੀਤਾ ਯਾਦ
ਹੁਣ ਏ. ਜੀ. ਐੱਫ. ਟੀ. ਗੈਂਗਸਟਰਾਂ ਦਾ ਮੂੰਹ ਤੋੜ ਜਵਾਬ ਦੇ ਰਹੇ ਹਨ। ਆਈ. ਜੀ ਗਿੱਲ ਨੇ ਕਿਹਾ ਕਿ ਗੈਂਗਸਟਰਾਂ ਦੀਆਂ ਵਾਰਦਾਤਾਂ ਨਾਲ ਨਜਿੱਠਣ ਲਈ ਡੀ. ਜੀ. ਪੀ. ਨੇ ਸਾਰੇ ਵੱਡੇ ਜ਼ਿਲ੍ਹਿਆਂ 'ਚ ਰਿਜ਼ਰਵ ਫੋਰਸ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਜ਼ਿਲ੍ਹਿਆਂ ਦੇ ਐੱਸ. ਐੱਸ. ਪੀ. ਸਬੰਧਿਤ ਰਿਜ਼ਰਵ ਫੋਰਸ ਦਾ ਵੀ ਸੁਪਰਵੀਜ਼ਨ ਕਰਨਗੇ। ਹੁਣ ਐਂਟੀ ਗੈਂਗਸਟਰ ਟਾਸਕ ਫੋਰਸ ਲਈ ਕਾਊਂਟਰ ਇੰਟੈਲੀਜੈਂਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
3 ਗੱਡੀਆਂ ’ਚ ਆਏ ਚੋਰਾਂ ਦੇ ਗੈਂਗ ਨੇ 15 ਲੱਖ ਦੇ ਕਰੀਬ ਦਾ ਕੀਮਤੀ ਮਾਲ ਕੀਤਾ ਚੋਰੀ
NEXT STORY