ਜਲੰਧਰ— ਇਥੋਂ ਦੇ ਪਿੰਡ ਮਹੇੜੂ 'ਚ ਰਸੋਈ ਗੈਸ ਸਿਲੰਡਰ ਫਟਣ ਨਾਲ 4 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਲੋਕਾਂ 'ਚ ਤਿੰਨ ਔਰਤਾਂ ਅਤੇ ਇਕ ਬੱਚਾ ਸ਼ਾਮਲ ਹੈ। ਚਾਰਾਂ ਨੂੰ ਜ਼ਖਮੀ ਹਾਲਤ 'ਚ ਜਲੰਧਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ 'ਤੇ ਸਥਿਤ ਪਿੰਡ ਮਹੇੜੂ 'ਚ ਰਸੋਈ ਗੈਸ ਫਟਣ ਨਾਲ 3 ਮਹਿਲਵਾਂ ਸਮੇਤ ਇਕ ਬੱਚਾ ਝੁਲਸ ਗਿਆ। ਝੁਲਸੇ ਹੋਏ ਲੋਕਾਂ 'ਚ ਜਸਵੀਰ ਕੌਰ, ਸਹਿਜਦੀਪ, ਕਿਰਨ, ਰੀਤੂ ਵਾਸੀ ਮਹੇੜੂ ਸ਼ਾਮਲ ਹਨ। ਇਨ੍ਹਾਂ 'ਚੋਂ ਦੋ ਦੀ ਹਾਲਕ ਗੰਭੀਰ ਦੱਸੀ ਜਾ ਰਹੀ ਹੈ।
ਕੈਪਟਨ ਅਮਰਿੰਦਰ ਖੁਦ ਸੁਲਤਾਨਪੁਰ ਲੋਧੀ ਦਾ ਤੁਰੰਤ ਦੌਰਾ ਕਰਨ : ਗਿਆਨੀ ਗੁਰਬਚਨ ਸਿੰਘ
NEXT STORY