ਗੁਰੂ ਕਾ ਬਾਗ (ਭੱਟੀ) : ਬੀਤੀ ਰਾਤ ਪਿੰਡ ਤੇੜਾ ਖੁਰਦ ਵਿਖੇ ਅਚਾਨਕ ਗੈਸ ਸਿਲੰਡਰ ਫਟਣ ਨਾਲ ਘਰ ਦਾ ਕਾਫ਼ੀ ਸਾਮਾਨ ਸੜ ਕੇ ਸੁਆਹ ਹੋ ਗਿਆ, ਜਦਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤੇੜਾ ਖੁਰਦ ਵਿਖੇ ਜੋਗਿੰਦਰ ਸਿੰਘ ਦੀ ਪਤਨੀ ਗੈਸ ਸਿਲੰਡਰ 'ਤੇ ਘਰ ਦਾ ਖਾਣਾ ਤਿਆਰ ਕਰ ਰਹੀ ਸੀ ਕਿ ਅਚਾਨਕ ਗੈਸ ਵਾਲੀ ਪਾਈਪ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਅੱਗ ਰੈਗੂਲੇਟਰ ਵੱਲ ਵੱਧਦੀ ਹੋਈ ਪੂਰੀ ਰਸੋਈ 'ਚ ਫੈਲ ਗਈ ਤੇ ਅੱਗ ਲੱਗਣ ਕਾਰਨ ਸਿਲੰਡਰ ਫਟ ਗਿਆ ਤੇ ਫਰਿੱਜ, ਆਰ. ਓ., 3 ਪੱਖੇ, ਪਲਾਸਟਿਕ ਦੇ ਬਰਤਨ, ਬਿਜਲੀ ਦੀ ਵਾਈਰਿੰਗ, ਖਿੜਕੀਆਂ, ਦਰਵਾਜ਼ੇ ਤੇ ਹੋਰ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ, ਜਦਕਿ ਅੱਗ ਬੁਝਾਉੁਂਦੇ ਸਮੇਂ ਜੋਗਿੰਦਰ ਸਿੰਘ ਮਾਮੂਲੀ ਝੁਲਸ ਗਿਆ ਤੇ ਉਸ ਦੀ ਪਤਨੀ ਨੇ ਵੀ ਰਸੋਈ 'ਚੋਂ ਭੱਜ ਕੇ ਆਪਣਾ ਬਚਾਅ ਕੀਤਾ। ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਬੜੀ ਜੱਦੋ-ਜਹਿਦ ਨਾਲ ਅੱਗ 'ਤੇ ਕਾਬੂ ਪਾਇਆ।
ਜਾਣੋ ਬਜਟ ਪੇਸ਼ ਕਰਨ ਤੋਂ ਪਹਿਲਾਂ ਕੀ ਬੋਲੇ ਮਨਪ੍ਰੀਤ ਬਾਦਲ
NEXT STORY