ਸੁਲਤਾਨਪੁਰ ਲੋਧੀ : ਏਕ ਉਂਕਾਰ ਚੈਰੀਟੇਬਲ ਟਰੱਸਟ ਗੱਤਕਾ ਅਖਾੜਾ ਸੀਚੇਵਾਲ ਦੀ ਕੋਚ ਗੁਰਵਿੰਦਰ ਕੌਰ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ 'ਚ ਨਾਮ ਦਰਜ ਕੀਤਾ ਗਿਆ ਹੈ। ਇੰਡੀਆ ਬੁੱਕ ਆਫ਼ ਰਿਕਾਰਡ ਵੱਲੋਂ ਆਈ ਟੀਮ ਦੀ ਹਾਜ਼ਰੀ 'ਚ ਗੱਤਕਾ ਕੋਚ ਗੁਰਵਿੰਦਰ ਕੌਰ ਨੇ ਇੱਕ ਉਂਗਲ 'ਤੇ ਅੱਧਾ ਕਿਲੋ ਚੱਕਰ (ਜਾਲ) ਘੁਮਾਉਂਦਿਆਂ ਇੱਕ ਮਿੰਟ 'ਚ 63 ਵਾਰ ਲਗਾਤਾਰ ਰੱਸੀ ਟੱਪਣ ਦਾ ਪਹਿਲਾ ਰਿਕਾਰਡ ਬਣਾਇਆ। ਗੱਤਾਕਾ ਕੋਚ ਨੇ ਆਪਣੇ ਸੱਜੇ ਤੇ ਖੱਬੇ ਹੱਥਾਂ ਦੀਆਂ ਪਹਿਲੀਆਂ ਉਗਲਾਂ 'ਤੇ ਇੱਕੋਂ ਸਮੇਂ ਅੱਧਾ-ਅੱਧਾ ਕਿਲੋ ਦੇ ਦੋ ਜਾਲਾਂ ਨੂੰ ਇੱਕ ਮਿੰਟ 'ਚ 120 ਵਾਰ ਘੁਮਾਕੇ ਦੂਜਾ ਰਿਕਾਰਡ ਕਾਇਮ ਕੀਤਾ ਹੈ। ਰਿਕਾਰਡ ਕਾਇਮ ਕਰਕੇ ਕੋਚ ਗੁਰਵਿੰਦਰ ਕੌਰ ਨੇ ਗੱਤਕੇ 'ਚ ਵੀ ਸੀਚੇਵਾਲ ਦਾ ਨਾਂਅ ਕੌਮੀ ਪੱਧਰ 'ਤੇ ਲਿਆਂਦਾ ਹੈ।
ਇੰਡੀਆ ਤੇ ਏਸ਼ੀਆਂ ਕਿਤਾਬ ਰਿਕਾਰਡ ਦੇ ਐਡਜੂਡੀਕੇਟਰ ਸਚਿਨ ਖੁਲਰ ਦੀ ਹਾਜ਼ਰੀ 'ਚ ਇਹ ਰਿਕਾਰਡ ਬਣਾਇਆ। ਉਨ੍ਹਾਂ ਨੇ ਗੱਤਕੇ 'ਚ ਨਵਾਂ ਰਿਕਾਰਡ ਸਥਾਪਿਤ ਕਰਨ ਵਾਲੀ ਗੁਰਵਿੰਦਰ ਕੌਰ ਤੇ ਉਨ੍ਹਾਂ ਦੇ ਸਹਾਇਕ ਸਰਪੰਚ ਤਜਿੰਦਰ ਸਿੰਘ ਸੀਚੇਵਾਲ ਤੇ ਨਵਜੋਤ ਸਿੰਘ ਨੂੰ ਵਧਾਈ ਦਿੱਤੀ । ਖੁੱਲਰ ਨੇ ਕਿਹਾ ਕਿ ਉਨ੍ਹਾਂ ਗੱਤਕਾ ਦਾ ਇਹ ਰਿਕਾਰਡ ਦਰਜ ਕਰਨ ਲਈ ਐਡਜੂਡੀਕੇਟਰ ਵਜੋਂ ਨਿਭਾਈ ਭੂਮਿਕਾ 'ਤੇ ਫ਼ਖਰ ਹੈ। ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਦਿੱਤਾ ਮੈਡਲ ਗੱਤਕਾ ਕੋਚ ਗੁਰਵਿੰਦਰ ਕੌਰ ਦੇ ਗਲ 'ਚ ਪਾਉਂਦਿਆ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਗੁਰਵਿੰਦਰ ਕੌਰ ਨੇ ਪੰਜਾਬ ਦੀਆਂ ਧੀਆਂ ਦਾ ਮਾਣ ਵਧਾਇਆ ਹੈ।ਉਨ੍ਹਾਂ ਕਿਹਾ ਸਿੱਖ ਧਰਮ ਦੀ ਇਸ ਰਵਾਇਤੀ ਖੇਡ ਨੂੰ ਕਾਇਮ ਰੱਖਣਾ ਬਹੁਤ ਜਰੂਰੀ ਹੈ ਕਿਉਂਕਿ ਗੱਤਕਾ ਸਿੱਖ ਵਿਰਸੇ ਦਾ ਅਨਿੱਖੜਵਾ ਅੰਗ ਹੈ। ਅਜਿਹੀਆਂ ਰਵਾਇਤੀ ਖੇਡਾਂ ਅਤੇ ਪੜ੍ਹਾਈ ਵਿੱਚ ਹੋਣ ਵਾਲੇ ਮੁਕਾਬਲਿਆਂ ਵਿੱਚ ਲੜਕੀਆਂ ਨੂੰ ਬਰਾਬਰ ਦੇ ਮੌਕੇ ਮਿਲਣ ਨਾਲ ਸਮਾਜ ਦੀਆਂ ਨੀਹਾਂ ਮਜ਼ਬੂਤ ਹੋਣਗੀਆ। ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਂਕਡਰੀ ਸਕੂਲ ਸੀਚੇਵਾਲ ਵਿਖੇ ਬਣਾਏ ਗਏ ਇਸ ਰਿਕਾਰਡ ਨੂੰ ਦੇਖਣ ਲਈ ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ, ਗੁਰਦੇਵ ਸਿੰਘ ਫੌਜੀ, ਪ੍ਰਿੰਸੀਪਲ ਨਿਰਮਲ ਕੌਰ ,ਤਿੰਨ ਸੌ ਤੋਂ ਵੱਧ ਵਿਦਆਰਥੀ ਅਤੇ ਸਮੂਹ ਸਕੂਲ ਸਟਾਫ ਮੈਂਬਰ ਹਾਜ਼ਰ ਸਨ।
ਚੈਕਿੰਗ ਦੌਰਾਨ 2 ਝੋਲਾ ਛਾਪ ਡਾਕਟਰ ਕਾਬੂ, ਕੇਸ ਦਰਜ
NEXT STORY