ਬਟਾਲਾ, (ਬੇਰੀ, ਸੈਂਡੀ)- ਅੱਜ ਮਿਲਕਫੈੱਡ ਪੰਜਾਬ ਦੇ ਸੱਦੇ 'ਤੇ ਲਾਲ ਝੰਡਾ ਕੈਟਲ ਫੀਡ ਪਲਾਂਟ ਵਰਕਰਜ਼ ਯੂਨੀਅਨ ਘਣੀਏ-ਕੇ-ਬਾਂਗਰ ਸਬੰਧਤ ਸੀਟੂ ਅਤੇ ਪੱਕੇ ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਗੇਟ ਰੈਲੀ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਰਾਜਿੰਦਰ ਸਿੰਘ ਪ੍ਰਧਾਨ, ਰਾਮ ਮਿਲਨ ਵਾਈਸ ਪ੍ਰਧਾਨ, ਬਲਕਾਰ ਸਿੰਘ ਜਨਰਲ ਸਕੱਤਰ, ਪ੍ਰਗਟ ਸਿੰਘ ਜੁਆਇੰਟ ਸਕੱਤਰ, ਸਤਪਾਲ ਸਿੰਘ ਸਾਬਕਾ ਪ੍ਰਧਾਨ ਨੇ ਗੇਟ ਰੈਲੀ ਦੌਰਾਨ ਸੰਬੋਧਨ ਕਰਦਿਆਂ ਦੱਸਿਆ ਕਿ ਐੱਮ. ਡੀ. ਮਿਲਕਫੈੱਡ ਵੱਲੋਂ ਕਰਮਚਾਰੀਆਂ ਪ੍ਰਤੀ ਧੱਕੇਸ਼ਾਹੀ ਦਾ ਰਵੱਈਆ ਅਪਨਾਉਣ ਦੇ ਨਾਲ-ਨਾਲ ਉਨ੍ਹਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਕਤ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਐੱਮ. ਡੀ. ਮਿਲਕਫੈੱਡ ਸਾਡੀਆਂ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕਰਦੇ ਹਨ ਤਾਂ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਜ਼ਰੂਰਤ ਪੈਣ 'ਤੇ ਮਿਲਕਫੈੱਡ ਪੰਜਾਬ ਅਤੇ ਪੰਜਾਬ ਦੇ ਵਿਰੁੱਧ ਮੰਗਾਂ ਨੂੰ ਮਨਵਾਉਣ ਲਈ ਸੜਕਾਂ 'ਤੇ ਵੀ ਉਤਰਾਂਗੇ, ਜਿਸ ਤੋਂ ਨਿਕਲਣ ਵਾਲੇ ਨਤੀਜਿਆਂ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਅਤੇ ਵਿਭਾਗ ਦੀ ਹੋਵੇਗੀ।
ਕੀ ਹਨ ਮੰਗਾਂ?
ਡੀ. ਏ. ਨੂੰ ਡੀ-ਲਿੰਕ ਨਾ ਕੀਤਾ ਜਾਵੇ।
ਅੰਤਰਿਮ ਰਿਲੀਫ 5 ਫੀਸਦੀ ਕਰਮਚਾਰੀਆਂ ਨੂੰ ਦਿੱਤੀ ਜਾਵੇ।
ਚੰਡੀਗੜ੍ਹ ਪਲਾਂਟ, ਪਸ਼ੂ ਆਹਾਰ ਪਲਾਂਟ ਖੰਨਾ, ਪਸ਼ੂ ਆਹਾਰ ਪਲਾਂਟ ਘਣੀਏ-ਕੇ-ਬਾਂਗਰ ਨਾਲ ਸਬੰਧਤ ਕਰਮਚਾਰੀਆਂ ਅਤੇ ਕੱਚੇ ਕਰਮਚਾਰੀਆਂ ਨੂੰ ਦੀਵਾਲੀ ਬੋਨਸ ਦਿੱਤਾ ਜਾਵੇ।
ਇਹ ਰਹੇ ਮੌਜੂਦ
ਲਾਲ ਚੰਦ, ਨਿਰਵੈਲ, ਸਮਰਾਟ, ਜਸਵਿੰਦਰ ਸਿੰਘ, ਮਨਜੀਤ ਸਿੰਘ, ਰਾਜਿੰਦਰ ਕੁਮਾਰ ਅਤੇ ਗੁਰਨਾਮ ਸਿੰਘ ਆਦਿ।
ਕਾਰ ਦੀ ਲਪੇਟ 'ਚ ਆਉਣ ਨਾਲ ਬਜ਼ੁਰਗ ਜ਼ਖ਼ਮੀ
NEXT STORY