ਗਿੱਦੜਬਾਹਾ (ਸੰਧਿਆ) - ਪਿੰਡ ਕਰਾਈ ਵਾਲਾ 'ਚ ਆਪਣੀ ਮਾਸੀ ਘਰ ਰਹਿ ਰਹੇ ਮੰਹਤ ਬਣੇ 25 ਸਾਲਾ ਲੜਕੇ ਨਾਲ ਬਦਫੈਲੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੇ ਨਾਲ ਇਹ ਬਦਫੈਲੀ ਐਤਵਾਰ ਦੀ ਰਾਤ 3 ਵਿਅਕਤੀਆਂ ਵਲੋਂ ਮਿਲ ਕੇ ਕੀਤੀ ਗਈ, ਜਿਸ ਕਾਰਨ ਉਸ ਦੀ ਹਾਲਤ ਖਰਾਬ ਹੋ ਗਈ। ਇਸ ਗੱਲ ਦਾ ਪਤਾ ਲੱਗਣ 'ਤੇ ਪਿੰਡ ਦੇ ਲੋਕਾਂ ਨੇ ਉਸ ਨੂੰ ਇਲਾਜ ਲਈ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ 'ਚ ਇਲਾਜ ਕਰਵਾ ਰਹੇ ਮਹੰਤ ਨੇ ਦੱਸਿਆ ਕਿ ਉਹ ਪਿਛਲੇ ਇਕ ਸਾਲ ਪਹਿਲਾਂ ਮਹਾਨਤਾ ਭੋਲੀ ਨਾਲ ਮਿਲ ਕੇ ਮਹੰਤ ਬਣਿਆ ਸੀ। ਉਹ ਪੈਦਾਇਸ਼ੀ ਲੜਕਾ ਹੈ, ਜਿਸ ਦੇ ਬਾਵਜੂਦ ਉਹ ਕੁੜੀਆਂ ਦੇ ਕੱਪੜੇ ਪਾਉਂਦਾ ਹੈ। 14 ਜੁਲਾਈ, 2019 ਨੂੰ ਉਹ ਆਪਣੀ ਮਾਸੀ ਨੂੰ ਮਿਲਣ ਲਈ ਉਸ ਦੇ ਪਿੰਡ ਚਲਾ ਗਿਆ। ਉਸ ਦੇ ਗੁਆਂਢ 'ਚ ਰਹਿਣ ਵਾਲੀ ਇਕ ਔਰਤ ਨੇ ਉਸ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਘਰ ਦੇ ਛੱਤ 'ਤੇ ਬਣੇ ਕਮਰੇ 'ਚ ਜਾ ਕੇ ਸੌ ਜਾਵੇ। ਉਸ ਦੇ ਕਹਿਣ 'ਤੇ ਜਦੋਂ ਉਹ ਉਥੇ ਸੌਣ ਗਿਆ ਤਾਂ 3 ਵਿਅਕਤੀਆਂ ਨੇ ਵਾਰੋ-ਵਾਰ ਉਸ ਨਾਲ ਬਦਸਲੂਕੀ ਕੀਤੀ।
ਕੀ ਕਹਿੰਦੇ ਨੇ ਸਰਪੰਚ
ਪਿੰਡ ਕਰਾਈਵਾਲਾ ਦੇ ਸਰਪੰਚ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਰਹਿਣ ਵਾਲੇ ਜੱਗ ਸਿੰਘ ਪੁੱਤਰ ਮੱਸਾ ਸਿੰਘ, ਜਗਸੀਰ ਸਿੰਘ ਪੁੱਤਰ ਮੱਸਾ ਸਿੰਘ ਦੀ ਮਾਤਾ ਮੁਖਤਿਆਰ ਕੌਰ ਆਪਣੇ ਭਰਾ ਦੇ ਮੁੰਡੇ ਕੁਲਦੀਪ ਸਿੰਘ (ਕਾਲਪਨਿਕ ਨਾਮ) ਉਕਤ ਮਹੰਤ ਬਣੇ ਲੜਕੇ ਦਾ ਵਿਆਹ ਕਰਨਾ ਚਾਹੁੰਦੀ ਸੀ। ਇਸੇ ਕਾਰਨ ਉਸ ਨੇ ਮਹੰਤ ਨੂੰ ਪਿੰਡ ਬੁਲਾਇਆ ਸੀ ਪਰ ਜੱਗ ਸਿੰਘ, ਜਗਸੀਰ ਸਿੰਘ ਅਤੇ ਮਾਮੇ ਦੇ ਮੁੰਡੇ ਨੇ ਉਕਤ ਮਹੰਤ ਦੇ ਦੱਸਣ ਮੁਤਾਬਕ ਉਸ ਨਾਲ ਬਦਫੈਲੀ ਕੀਤੀ। ਜੇਕਰ ਉਨ੍ਹਾਂ ਦੇ ਪਿੰਡ ਦੇ ਲੋਕਾਂ ਨੇ ਅਜਿਹਾ ਕੁਕਰਮ ਕੀਤਾ ਹੈ ਤਾਂ ਉਹ ਇਸ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹਨ ਤੇ ਮਹੰਤ ਦਾ ਸਾਥ ਦੇਣਗੇ, ਦੋਸ਼ੀਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣਗੇ।
ਕੀ ਕਹਿੰਦੀ ਹੈ 'ਮਾਂ'
ਮਹੰਤ ਦੀ ਮਾਤਾ ਨੇ ਦੱਸਿਆ ਕਿ ਉਸਦਾ ਲੜਕਾ ਇਕ ਸਾਲ ਪਹਿਲਾਂ ਡੱਬਵਾਲੀ ਮਹੰਤ ਕੋਲ ਜਾ ਕੇ ਲੜਕੀ ਦੇ ਰੂਪ 'ਚ ਭੇਸ ਬਦਲ ਮਹੰਤ ਬਣਿਆ ਸੀ। ਸੋਮਵਾਰ ਦੀ ਸਵੇਰੇ ਉਸ ਨੂੰ ਪਤਾ ਲੱਗਾ। ਉਸਨੇ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਤੋਂ ਆਪਣੇ ਬੇਟੇ ਨਾਲ ਬਦਫੈਲੀ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।
ਕੀ ਕਹਿੰਦੇ ਹਨ ਡਾ. ਸਮੀਰ ਕੌਰ
ਐਮਰਜੈਂਸੀ 'ਚ ਮੌਜੂਦ ਮੈਡੀਕਲ ਅਫਸਰ ਡਾ ਸਮੀਰ ਕੌਰ ਨੇ ਦੱਸਿਆ ਕਿ ਮਹੰਤ ਦਾ ਜਦੋਂ ਮੈਡੀਕਲ ਕਰਨ ਲੱਗੇ ਤਾਂ ਪਤਾ ਲੱਗਾ ਕਿ ਉਹ ਲੜਕਾ ਹੈ। ਮੈਡੀਕਲ ਅਫਸਰ ਡਾ. ਜਸ਼ਨ ਨੇ ਮੈਡੀਕਲ ਕਰਕੇ ਰਿਪੋਰਟ ਬਨ੍ਹਣ ਲਈ ਲੈਬ ਟੈਸਟ ਭੇਜੇ ਦਿੱਤੀ ਅਤੇ ਸਥਾਨਕ ਪੁਲਸ ਨੂੰ ਸੂਚਿਤ ਕੀਤਾ ਗਿਆ। ਰਿਪੋਰਟ ਦੀ ਉਡੀਕ ਕਰਦਿਆਂ ਪੁਲਸ ਨੇ ਕਿਹਾ ਕਿ ਇਸ ਮਾਮਲੇ ਦੇ ਸਬੰਧ 'ਚ ਅਜੇ ਕੁਝ ਵੀ ਨਹੀਂ ਕਿਹਾ ਸਕਦਾ। ਦੂਜੇ ਪਾਸੇ ਸਥਾਨਕ ਪੁਲਸ ਉਕਤ ਕੇਸ ਨਾਲ ਸੰਬੰਧਤ ਮੁਲਾਜ਼ਮਾਂ ਨੂੰ ਹਿਰਾਸਤ 'ਚ ਲੈ ਪੁੱਛ ਪੜਤਾਲ ਕਰ ਰਹੀ ਹੈ।
ਕਰਤਾਰਪੁਰ ਕੋਰੀਡੋਰ ਦਾ ਨਿਰਮਾਣ ਜ਼ੋਰਾਂ 'ਤੇ, ਦੇਖੋ ਤਸਵੀਰਾਂ
NEXT STORY