ਨਵੀਂ ਦਿੱਲੀ - ਭਾਰਤੀ ਜੀਵਨ ਬੀਮਾ ਨਿਗਮ (LIC) ਦੀ ਸਹਾਇਕ ਕੰਪਨੀ ਐਲ.ਆਈ.ਸੀ. ਹਾਊਸਿੰਗ ਫਾਇਨਾਂਸ(LIC Housing Finance) ਨੇ ਹੋਮ ਲੋਨ ਦੀ ਵਿਆਜ ਦਰ ਵਿਚ ਕਟੌਤੀ ਕੀਤੀ ਹੈ। ਐਲ.ਆਈ.ਸੀ. ਹਾਊਸਿੰਗ ਫਾਇਨਾਂਸ ਨੇ ਵਿਅਕਤੀਗਤ ਹੋਮ ਲੋਨ ਲੈਣ ਵਾਲਿਆਂ ਲਈ ਆਪਣੀਆਂ ਵਿਆਜ ਦਰਾਂ ਘਟਾ ਦਿੱਤੀਆਂ ਹਨ। ਨਵੇਂ ਗਾਹਕਾਂ ਨੂੰ ਸਿਬਿਲ ਸਕੋਰ 800 ਜਾਂ ਇਸ ਤੋਂ ਵੱਧ ਹੋਣ 'ਤੇ 7.5% ਪ੍ਰਤੀ ਸਾਲਾਨਾ ਵਿਆਜ 'ਤੇ ਕਰਜ਼ਾ ਦਿੱਤਾ ਜਾਵੇਗਾ। ਪਹਿਲਾਂ ਹੋਮ ਲੋਨ ਦੀ ਵਿਆਜ ਦਰ 8.10 ਪ੍ਰਤੀਸ਼ਤ ਸੀ।
ਐਲ.ਆਈ.ਸੀ. ਹਾਊਸਿੰਗ ਫਾਇਨਾਂਸ ਨੇ ਕਿਹਾ ਕਿ ਜੇਕਰ ਗਾਹਕ ਕੋਲ ਐਲ.ਆਈ.ਸੀ. ਦੀ ਸਿੰਗਲ ਪ੍ਰੀਮੀਅਮ ਟਰਮ ਇੰਸ਼ੋਰੈਂਸ ਪਾਲਿਸੀ ਹੈ, ਤਾਂ ਉਸਨੂੰ 10 ਬੀਪੀਐਸ ਯਾਨੀ 7.40% ਦੀ ਦਰ 'ਤੇ ਪੇਸ਼ਕਸ਼ ਕੀਤੀ ਜਾਏਗੀ। ਇਹ ਪਾਲਸੀ ਲੋਨ ਦੀ ਰਕਮ ਦੇ ਬਰਾਬਰ ਹੋਣੀ ਚਾਹੀਦੀ ਹੈ। ਲੋਨ ਲੈਣ ਵਾਲੇ ਦੇ ਸਿਬਿਲ ਸਕੋਰ ਵਿਚ ਵਿਆਜ ਦਰ ਜੋੜੀ ਜਾਵੇਗੀ। ਵਿਆਜ ਦਰ ਵਿਚ ਕਟੌਤੀ ਤੁਰੰਤ ਲਾਗੂ ਹੋਵੇਗੀ।
ਇਹ ਵੀ ਪੜ੍ਹੋ: -
ਯੂਨਾਈਟਿਡ ਸਿੱਖਜ਼ ਅਤੇ ਇੰਡੀਅਨ ਆਫ਼ ਬਿਜ਼ਨੈੱਸ ਨੇ ਦਾਨ ਕੀਤੇ ਸੁਰੱਖਿਆ ਉਪਕਰਣ
NEXT STORY