ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਭਰਤਗੜ੍ਹ ਵਿਖੇ ਵਾਪਰੇ ਸੜਕ ਹਾਦਸੇ 'ਚ ਐਕਟਿਵਾ ਸਵਾਰ ਇਕ ਨੌਜਵਾਨ ਲੜਕੀ ਦੀ ਮੌਤ ਹੋ ਗਈ, ਜਦਕਿ ਉਸ ਦਾ ਪਿਤਾ ਜ਼ਖਮੀ ਹੋ ਗਿਆ। ਇਸ ਸੰਬੰਧੀ ਭਰਤਗੜ੍ਹ ਪੁਲਸ ਚੌਕੀ ਦੇ ਇੰਚਾਰਜ ਏ.ਐੱਸ.ਆਈ. ਇੰਦਰਜੀਤ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਚੇਤ ਰਾਮ ਵਾਸੀ ਪਿੰਡ ਭਾਟੀਆਂ ਥਾਣਾ ਨਾਲਾਗੜ੍ਹ ਜ਼ਿਲਾ ਸੋਲਨ (ਹਿ.ਪ੍ਰ.) ਆਪਣੀ ਲੜਕੀ ਜਸਪ੍ਰੀਤ ਕੌਰ ਉਰਫ ਜੱਸੂ (24) ਆਪਣੀ ਐਕਟਿਵਾ 'ਤੇ ਘਨੋਲੀ ਜਾ ਰਿਹਾ ਸੀ ਕਿ ਭਰਤਗੜ੍ਹ ਜੀ.ਟੀ. ਰੋਡ ਵੱਲੋਂ ਆ ਰਹੇ ਇਕ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਜਸਪ੍ਰੀਤ ਕੌਰ ਦੇ ਸਿਰ ਵਿਚ ਸੱਟਾਂ ਲੱਗੀਆਂ ਤੇ ਉਸ ਦਾ ਪਿਤਾ ਰਣਜੀਤ ਸਿੰਘ ਵੀ ਜ਼ਖਮੀ ਹੋ ਗਿਆ। ਇਲਾਜ ਲਈ ਸਿਵਲ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਜਸਪ੍ਰੀਤ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕਾ ਦੇ ਚਾਚਾ ਦਲੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ।
ਪੁਲਸ ਵੱਲੋਂ ਦੋਵੇਂ ਵਰਕਰ, ਸਾਬਕਾ ਕਰਮਚਾਰੀ ਤੇ ਸਹਾਇਕ ਮੈਨੇਜਰ ਗ੍ਰਿਫਤਾਰ
NEXT STORY