ਬੁਢਲਾਡਾ (ਬਾਂਸਲ)-ਨਜ਼ਦੀਕੀ ਪਿੰਡ ਰਾਮਪੁਰ ਮੰਡੇਰ ਦੇ ਬਲਦੇਵ ਰਾਮ ਦੀ ਪੁੱਤਰੀ ਕਿਰਨਾ ਦੇਵੀ ਅਤੇ ਉਸਦੇ ਭਰਾ ਦੀ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਕੁੱਟ-ਮਾਰ ਕਰਨ ਦੇ ਮਾਮਲੇ ਵਿਚ ਮਾਣਯੋਗ ਦਲਜੀਤ ਕੌਰ ਦੀ ਅਦਾਲਤ ਦੁਆਰਾ ਦੋਵੇਂ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਲੜਕੀ ਦੇ ਸਹੁਰੇ ਪਰਿਵਾਰ ਦੇ 9 ਮੈਂਬਰਾਂ ਨੂੰ ਧਾਰਾ 148, 323, 149 ਅਧੀਨ ਇਕ ਸਾਲ ਦੀ ਸਜ਼ਾ ਸੁਣਾਈ ਗਈ।
ਜਾਣਕਾਰੀ ਦਿੰਦਿਆਂ ਲੜਕੀ ਦੇ ਭਰਾ ਪਾਲਾ ਰਾਮ ਨੇ ਦੱਸਿਆ ਕਿ ਉਸਦੀ ਭੈਣ ਦਾ ਵਿਆਹ 2003 ਵਿਚ ਪਿੰਡ ਗੇਹਲੇ ਦੇ ਕਾਕਾ ਰਾਮ ਦੇ ਪੁੱਤਰ ਕੇਵਲ ਕ੍ਰਿਸ਼ਨ ਨਾਲ ਕੀਤਾ ਸੀ ਪਰ ਉਹ ਉਸ ਨੂੰ ਤੰਗ- ਪ੍ਰੇਸ਼ਾਨ ਕਰਦੇ ਹਨ। ਇਸ ਦੌਰਾਨ ਲੜਕੀ ਦਾ ਭਰਾ ਆਪਣੀ ਭੈਣ ਕੋਲ ਉਸਦੇ ਸਹੁਰੇ ਘਰ ਗਿਆ ਤਾਂ ਸਹੁਰੇ ਪਰਿਵਾਰ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਲੜਕੀ ਅਤੇ ਭਰਾ ਦੀ ਕੁੱਟ-ਮਾਰ ਕੀਤੀ ਗਈ, ਜਿਸ 'ਤੇ ਥਾਣਾ ਕੋਟ ਧਰਮੂ ਵਿਖੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਸੀ। ਪੀੜਤਾ ਦੇ ਵਕੀਲ ਬਾਬੂ ਸਿੰਘ ਮਾਨ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਣਯੋਗ ਅਦਾਲਤ ਵੱਲੋਂ ਲੜਕੀ ਦੇ ਪਤੀ ਕੇਵਲ ਕ੍ਰਿਸ਼ਨ ਅਤੇ ਉਸਦੇ ਚਾਚਾ ਅਮਰਜੀਤ ਸ਼ਰਮਾ, ਦਾਦਾ ਰੌਸ਼ਨ ਰਾਮ, ਸਹੁਰਾ ਕਾਕਾ ਰਾਮ ਅਤੇ ਉਸਦੇ 6 ਸਾਥੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ ਗਈ।
ਪੋਲ ਖੁੱਲ੍ਹਦੀ ਵੇਖ ਬੋਖਲਾਹਟ 'ਚ ਆਈ ਕਾਂਗਰਸ : ਸੰਧੂ
NEXT STORY