ਪਟਿਆਲਾ (ਇੰਦਰਜੀਤ ਬਖਸ਼ੀ) : ਪਟਿਆਲਾ ਦੇ ਪਸਿਆਨਾ ਥਾਣਾ ਅਧੀਨ ਪੈਂਦੀ ਭਾਖੜਾ ਨਹਿਰ 'ਚ ਡੁੱਬ ਰਹੀ ਇਕ ਲੜਕੀ ਨੂੰ ਉਥੋਂ ਲੰਘ ਰਹੇ ਰਾਹਗੀਰਾਂ ਨੇ ਬਚਾ ਲਿਆ। ਲੜਕੀ ਨੂੰ ਬਚਾਉਣ ਵਾਲੇ ਸੋਨੂੰ ਨੇ ਦੱਸਿਆ ਕਿ ਉਹ ਕਿਸੇ ਕੰਮ ਦੇ ਚਲਦੇ ਨਹਿਰ ਨੇੜੇ ਆਇਆ ਹੋਇਆ ਸੀ, ਉਸਨੇ ਲੜਕੀ ਨੂੰ ਪਾਣੀ 'ਚ ਡੁੱਬਦੇ ਦੇਖਿਆ ਤਾਂ ਉਸਨੇ ਨਹਿਰ 'ਚ ਛਾਲ ਮਾਰ ਦਿੱਤੀ।
ਉਧਰ ਪੁਲਸ ਅਧਿਕਾਰੀ ਹਰਿੰਦਰ ਸਿੰਘ ਚੀਮਾ ਦਾ ਕਹਿਣਾ ਹੈ ਕਿ ਘਰੇਲੂ ਪ੍ਰੇਸ਼ਾਨੀ ਦੇ ਚਲਦੇ ਲੜਕੀ ਵੱਲੋਂ ਨਹਿਰ 'ਚ ਛਾਲ ਮਾਰੀ ਗਈ ਸੀ। ਫਿਲਹਾਲ ਲੜਕੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ। ਦੂਜੇ ਪਾਸੇ ਲੜਕੀ ਦਾ ਕਹਿਣਾ ਹੈ ਕਿ ਉਹ ਨਹਿਰ 'ਚ ਮੂੰਹ ਧੋਣ ਲੱਗੀ ਸੀ ਕਿ ਉਸਦਾ ਪੈਰ ਫਿਸਲ ਗਿਆ ਅਤੇ ਉਹ ਨਹਿਰ 'ਚ ਡਿੱਗ ਗਈ। ਫਿਲਹਾਲ ਮਾਮਲੇ ਦੀ ਸੱਚਾਈ ਕਿ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਜੇਕਰ ਕਾਂਗਰਸ ਨੇ ਨਿਗਮ ਚੋਣਾਂ ਲੇਟ ਕਰਵਾਈਆਂ ਤਾਂ ਭਾਜਪਾ ਜਾਵੇਗੀ ਅਦਾਲਤ : ਸ਼ਵੇਤ ਮਲਿਕ
NEXT STORY